ਸ਼ਿਕਾਗੋ ਦੇ ਭਾਰਤੀ ਕੌਂਸਲਖਾਨੇ ਅੱਗੇ ਸਿੱਖਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ

ਸ਼ਿਕਾਗੋ ਦੇ ਭਾਰਤੀ ਕੌਂਸਲਖਾਨੇ ਅੱਗੇ ਸਿੱਖਾਂ ਵੱਲੋਂ ਰੋਸ ਮੁਜਾਹਰਾ ਕੀਤਾ ਗਿਆ

ਸ਼ਿਕਾਗੇ, (ਮੱਖਣ ਸਿੰਘ ਕਲੇਰ): ਇੱਥੋਂ ਦੇ ਡਾਊਨ ਟਾਊਨ ਵਿੱਖੇ ਸਥਿੱਤ ਭਾਰਤੀ ਕੌਂਸਲਖਾਨੇ ਅੱਗੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 1984 ਦੇ ਵਿੱਚ ਭਾਰਤ ਦੀ ਸਰਕਾਰ ਵਲੋਂ ਵਰਤਾਏ ਤੀਜੇ ਘੱਲਘਾਰੇ ਤੇ ਕੀਤੀ ਗਈ ਸਿੱਖ ਨਸਲਕੁਸ਼ੀ ਦੇ ਰੋਸ ਵਜੋਂ ਅਤੇ ਜੇਲ੍ਹਾਂ ਵਿੱਚ ਝੂਠੇ ਕੇਸਾਂ ਰਾਹੀਂ ਬੰਦ ਕੀਤੇ ਝੁਜਾਰੂ ਸਿੰਘਾਂ ਦੀਆਂ ਰਿਹਾਈਆਂ ਤੇ ਇਨਸਾਫ ਲੈਣ ਵਾਸਤੇ ਭਾਰੀ ਰੋਸ ਮੁਜਾਹਰਾ ਕੀਤਾ ਗਿਆ। ਮੁਜਾਹਰੇ ਵਿੱਚ ਸ਼ਿਕਾਗੋ ਤੋਂ ਇਲਾਵਾ ਇੰਡੀਆਨਾ ਤੇ ਮਿਸ਼ੀਗਨ ਦੀਆਂ ਸੰਗਤਾਂ ਤੇ ਪੰਥਕ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। 

ਮੁਜਾਹਰਾ ਕਰ ਰਹੇ ਸਿੱਖਾਂ ਨੇ ਭਾਰਤ ਸਰਕਾਰ, ਪੰਜਾਬ ਸਰਕਾਰ ਤੇ ਬਾਦਲ ਦਲ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ। ਜਿਥੇ ਭਾਰਤ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ ਜਾ ਰਿਹਾ ਸੀ ਤੇ ਉਥੇ ਹੀ ਖਾਲਿਸਤਾਨ ਜਿੰਦਾਬਾਦ ਤੇ ਸੰਤ ਬਾਬਾ ਜਰਨੈਲ ਸਿੰਘ ਤੇ ਸਾਥੀ ਸ਼ਹੀਦ ਸਿੰਘਾਂ ਪ੍ਰਤੀ ਵੀ ਜਿੰਦਾਬਾਦ ਦੇ ਨਾਅਰੇ ਲਾਏ ਜਾ ਰਹੇ ਸਨ। ਬੱਚਿਆਂ ਵਲੋਂ ਮੁਜਾਹਰੇ ਵਾਲੀ ਥਾਂ ਕੋਲੋਂ ਲੰਘ ਰਹੇ ਲੋਕਾਂ ਨੂੰ ਲਿਟਰੇਚਰ ਵੰਡਿਆ ਗਿਆ ਜਿਸ ਵਿੱਚ ਭਾਰਤ ਸਰਕਾਰ ਵਲੋਂ ਸਿੱਖਾਂ ਤੇ ਹੋਰ ਘੱਟ ਗਿਣਤੀਆਂ 'ਤੇ ਕੀਤੇ ਜਾਂਦੇ ਅੱਤਿਆਚਾਰਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਤੇ ਜਾਣਕਾਰੀਆਂ ਛਾਪੀਆਂ ਹੋਈਆਂ ਸਨ। 

ਦੂਜੇ ਭਾਈਚਾਰੇ ਦੇ ਲੋਕ ਬਹੁਤ ਹੀ ਉਤਸੁਕਤਾ ਦੇ ਨਾਲ ਬੱਚਿਆਂ ਤੋਂ ਲਿਟਰੇਚਰ ਲੈ ਰਹੇ ਸਨ ਤੇ ਉਨਾਂ ਤੋਂ ਸਵਾਲ ਜਵਾਬ ਕਰਕੇ ਹੋਰ ਜਾਣਕਾਰੀ ਹਾਸਿਲ ਕਰ ਰਹੇ ਸਨ ਤੇ ਆਖੌਤੀ ਲੋਕਤੰਤਰ ਦਾ ਮਖੌਟਾ ਪਹਿਨੀ ਭਾਰਤ ਸਰਕਾਰ ਨੂੰ ਕੋਸ ਰਹੇ ਸਨ। ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ