ਬੋਰ ਵਿੱਚ ਡਿਗੇ ਬੱਚੇ ਫਤਹਿਵੀਰ ਸਿੰਘ ਦੀ ਮੌਤ ਹੋਈ

ਬੋਰ ਵਿੱਚ ਡਿਗੇ ਬੱਚੇ ਫਤਹਿਵੀਰ ਸਿੰਘ ਦੀ ਮੌਤ ਹੋਈ

ਸੰਗਰੂਰ: 109 ਘੰਟਿਆਂ ਤੋਂ 120 ਫੁੱਟ ਬੋਰ ਵਿੱਚ ਡਿਗੇ ਹੋਏ 2 ਸਾਲਾਂ ਦੇ ਬੱਚੇ ਫਤਹਿਵੀਰ ਸਿੰਘ ਦੀ ਮੌਤ ਹੋ ਗਈ ਹੈ। ਫਤਹਿਵੀਰ ਸਿੰਘ ਨੂੰ ਅੱਜ ਸਵੇਰੇ ਲਗਭਗ 109 ਘੰਟਿਆਂ ਬਾਅਦ ਤਿੱਖੀਆਂ ਕੁੰਡੀਆਂ ਨਾਲ ਉਸੇ ਬੋਰ ਰਾਹੀਂ ਕੱਢਿਆ ਗਿਆ ਸੀ ਜਿਸ ਵਿੱਚ ਉਹ ਡਿੱਗਿਆ ਸੀ। ਕੱਢਣ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

ਫਤਹਿਵੀਰ ਦੀ ਮੌਤ ਦੀ ਖਬਰ ਸਾਹਮਣੇ ਆਉਣ ਬਾਅਦ ਲੋਕਾਂ ਵਿੱਚ ਸਰਕਾਰ ਖਿਲਾਫ ਗੁੱਸਾ ਸਾਫ ਨਜ਼ਰ ਆ ਰਿਹਾ ਹੈ। ਸਰਕਾਰੀ ਤੰਤਰ ਇਸ ਘਟਨਾ ਨਾਲ ਨਜਿੱਠਣ ਵਿੱਚ ਬਿਲਕੁੱਲ ਫੇਲ ਸਾਬਤ ਹੋਇਆ ਹੈ ਤੇ ਸਰਕਾਰੀ ਤੰਤਰ ਦੀ ਨਲਾਇਕੀ ਨੂੰ ਫਤਹਿਵੀਰ ਦੀ ਮੌਤ ਦੀ ਵਜ੍ਹਾ ਸਮਝਿਆ ਜਾ ਰਿਹਾ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ