ਪੁਲਸ ਨੇ ਜ਼ਬਰਨ ਚੁਕਵਾਇਆ ਸ਼ਾਹੀਨ ਬਾਗ ਧਰਨਾ

ਪੁਲਸ ਨੇ ਜ਼ਬਰਨ ਚੁਕਵਾਇਆ ਸ਼ਾਹੀਨ ਬਾਗ ਧਰਨਾ

ਨਵੀਂ ਦਿੱਲੀ: ਸੀਏਏ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਵਿਚ ਚੱਲ ਰਹੇ ਧਰਨੇ ਨੂੰ ਅੱਜ ਕੋਰੋਨਾਵਾਇਰਸ ਕਾਰਨ ਲਾਈ ਗਈ ਧਾਰਾ 144 ਦੇ ਅਧਾਰ 'ਤੇ ਪੁਲਸ ਨੇ ਜ਼ਬਰਨ ਚੁਕਵਾ ਦਿੱਤਾ। ਜ਼ਿਕਰਯੋਗ ਹੈ ਕਿ ਸੀਏਏ ਖਿਲਾਫ ਭਾਰਤ ਭਰ ਵਿਚ ਹੋਏ ਵਿਰੋਧ ਦਾ ਇਹ ਧਰਨਾ ਕੇਂਦਰ ਬਣ ਚੁੱਕਿਆ ਸੀ ਤੇ ਅੱਜ ਸਵੇਰੇ ਪੁਲਸ ਵੱਲੋਂ ਇਸ ਧਰਨੇ ਨੂੰ ਵੀ ਚਕਵਾ ਦਿੱਤਾ ਗਿਆ। 

ਧਰਨਾਕਾਰੀਆਂ ਵੱਲੋਂ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਧਰਨਾ ਜਾਰੀ ਰੱਖਣ ਦਾ ਫੈਂਸਲਾ ਕੀਤਾ ਗਿਆ ਸੀ ਪਰ ਅੱਜ ਸਵੇਰੇ ਪੁਲਸ ਵੱਲੋਂ ਜੇਸੀਬੀ ਮਸ਼ੀਨਾਂ ਲਜਾ ਕੇ ਧਰਨੇ ਨੂੰ ਪੁੱਟ ਦਿੱਤਾ ਗਿਆ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।