ਬ੍ਰਿਟੇਨ ਨੇ 30 ਹਜ਼ਾਰ, ਜਰਮਨ ਨੇ 10 ਹਜ਼ਾਰ ਵੈਂਟੀਲੇਟਰ ਦਾ ਆਰਡਰ ਦਿੱਤਾ, ਪਰ ਭਾਰਤ ਵੱਲੋਂ ਕੀ?

ਬ੍ਰਿਟੇਨ ਨੇ 30 ਹਜ਼ਾਰ, ਜਰਮਨ ਨੇ 10 ਹਜ਼ਾਰ ਵੈਂਟੀਲੇਟਰ ਦਾ ਆਰਡਰ ਦਿੱਤਾ, ਪਰ ਭਾਰਤ ਵੱਲੋਂ ਕੀ?

ਰਵੀਸ਼ ਕੁਮਾਰ

ਤੁਸੀਂ ਇੰਟਰਨੈਟ ਵਿਚ ਵੈਂਟੀਲੇਟਰ ਟਾਈਪ ਕਰੋ। ਯੂਰਪ ਦੇ ਕਈ ਦੇਸ ਵੈਂਟੀਲੇਟਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਰਡਰ ਕਰ ਰਹੇ ਹਨ। ਬ੍ਰਿਟੇਨ ਨੇ 30 ਹਜ਼ਾਰ, ਜਰਮਨ ਨੇ 10 ਹਜ਼ਾਰ ਵੈਂਟੀਲੇਟਰ ਦਾ ਆਰਡਰ ਦਿੱਤਾ ਹੈ। ਸੁਆਲ ਇਹ ਹੈ ਕਿ ਭਾਰਤ ਵਿਚ ਕੀ ਤਿਆਰੀ ਚਲ ਰਹੀ ਹੈ? ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ ਮਰੀਜ਼ਾਂ ਦੇ ਇਲਾਜ ਵਿਚ ਵੈਂਟੀਲੇਟਰ ਦਾ ਬਹੁਤ ਅਹਿਮ ਰੋਲ ਹੁੰਦਾ ਹੈ। ਜਦ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ ਤਦ ਵੈਂਟੀਲੇਟਰ ਦਾ ਹੀ ਸਹਾਰਾ ਹੁੰਦਾ ਹੈ। ਪੂਰੀ ਦੁਨੀਆਂ ਇਸ ਵਕਤ ਵੈਂਟੀਲੇਟਰ ਦੇ ਇੰਤਜ਼ਾਮ ਵਿਚ ਲੱਗੀ ਹੋਈ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕਈ ਇੰਜੀਨੀਅਰਿੰਗ ਕੰਪਨੀਆਂ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਪੁੱਛਿਆ ਹੈ ਕਿ ਕੀ ਦੋ ਹਫਤੇ ਵਿਚ 15-20 ਹਜ਼ਾਰ ਵੈਂਟੀਲੇਟਰ ਦਾ ਇੰਤਜ਼ਾਮ ਹੋ ਸਕਦਾ ਹੈ? ਮੀਡੀਆ ਵਿਚ ਅਲੱਗ-ਅਲੱਗ ਅੰਕੜੇ ਹਨ। ਅਗਲੇ ਮਹੀਨੇ ਤੱਕ ਇੰਗਲੈਂਡ ਨੇ 30 ਹਜ਼ਾਰ ਵੈਂਟੀਲੇਟਰ ਪ੍ਰਬੰਧ ਕਰ ਲੈਣ ਦਾ ਨਿਸ਼ਾਨਾ ਮਿੱਥਿਆ ਹੈ। ਕੰਪਨੀਆਂ ਦੇ ਕੋਲ ਇਸ ਵਕਤ ਵੈਂਟੀਲੇਟਰ ਬਣਾਉਣ ਦੀ ਏਨੀ ਸਮਰੱਥਾ ਨਹੀਂ ਹੈ, ਕਿਉਂਕਿ ਯੂਰਪ ਦੇ ਹੋਰ ਦੇਸ ਵੀ ਵੈਂਟੀਲੇਟਰ ਬਣਾਉਣ ਦਾ ਆਰਡਰ ਦੇ ਰਹੇ ਹਨ ਤੇ ਸਾਰਿਆਂ ਨੂੰ ਇਸ ਦੀ ਜਲਦੀ ਲੋੜ ਹੈ। ਦੁਨੀਆਂ ਵਿਚ ਵਿਸ਼ੇਸ਼ ਤੌਰ ’ਤੇ ਵੈਂਟੀਲੇਟਰ ਬਣਾਉਣ ਵਾਲੀਆਂ ਚਾਰ ਪੰਜ ਕੰਪਨੀਆਂ ਹਨ, ਪਰ ਇਨ੍ਹਾਂ ਕੋਲ ਏਨੇ ਆਰਡਰ ਆ ਗਏ ਹਨ ਕਿ ਇਸ ਵਕਤ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ। ਇਸ ਬਾਰੇ ਵਿਚ ਬ੍ਰਿਟੇਨ ਦੀ ਵੱਡੀ ਇੰਜੀਨੀਅਰਿੰਗ ਕੰਪਨੀ ਸਿਮਥ ਨੇ ਵੱਡਾ ਫੈਸਲਾ ਕੀਤਾ ਹੈ ਇਹ ਕੰਪਨੀ ਵੈਂਟੀਲੇਟਰ ਦੇ ਆਪਣੇ ਪੇਟਿੰਟ ਮਾਡਲ ਨੂੰ ਦੂਸਰੀਆਂ ਕੰਪਨੀਆਂ ਦੇ ਨਾਲ ਸਾਂਝਾ ਕਰਨ ਦੇ ਲਈ ਤਿਆਰ ਹੋ ਗਈ ਹੈ ਤਾਂ ਕਿ ਘੱਟ ਤੋਂ ਘੱਟ, ਜ਼ਿਆਦਾ ਤੋਂ ਜ਼ਿਆਦਾ ਵੈਂਟੀਲੇਟਰ ਦਾ ਉਤਪਾਦਨ ਕੀਤਾ ਜਾ ਸਕੇ। ਸੰਕਟ ਦੀ ਇਸ ਘੜੀ ਵਿਚ ਸਿਮਥ ਦਾ ਨਿਸ਼ਾਨਾ ਦੋ ਹਫਤਿਆਂ ਦੇ ਅੰਦਰ 5 ਹਜ਼ਾਰ ਵੈਂਟੀਲੇਟਰ ਬਣਾ ਕੇ ਦੇਣਾ ਹੈ। ਮੀਡੀਆ ਰਿਪੋਰਟ ਅਨੁਸਾਰ ਬ੍ਰਿਟੇਨ ਦੇ ਨੈਸ਼ਨਲ ਹੇਲਥ ਸਰਵਿਸ ਦੇ ਕੋਲ 5 ਹਜ਼ਾਰ ਦੇ ਕੋਲ ਵੈਂਟੀਲੇਟਰ ਹੀ ਹਨ। ਦੁਨੀਆਂ ਵਿਚ ਬ੍ਰਿਟੇਨ ਦੇ ਨੈਸ਼ਨਲ ਹੈਲਥ ਸਰਵਿਸ ਨੂੰ ਉਤਮ ਮੈਡੀਕਲ ਸਹੂਲਤਾਂ ਵਿਚੋਂ ਮੋਹਰੀ ਮੰਨਿਆ ਜਾਂਦਾ ਹੈ। ਕੀ ਭਾਰਤ ਵਿਚ ਇਸ ਸੁਆਲ ਨੂੰ ਲੈ ਕੇ ਤੁਸੀਂ ਅਖਬਾਰਾਂ ਵਿਚ ਕੋਈ ਹੈਡਲਾਈਨ ਦੇਖੀ ਹੈ? ਭਾਰਤ ਦੇ ਪੱਤਰਕਾਰ ਤਿੰਨ ਦਿਨ ਤੋਂ ਪ੍ਰਧਾਨ ਮੰਤਰੀ ਦੇ ਬੇਸਿਕ ਭਾਸ਼ਣ ਨੂੰ ਮਹਾਨ ਬਣਾਉਣ ਦੇ ਲਈ ਖਬਰਾਂ ਪੇਸ਼ ਕਰ ਰਹੇ ਹਨ। ਪ੍ਰਧਾਨ ਮੰਤਰੀ ਦਾ ਭਾਸ਼ਣ ਸਿਰਫ ਸਾਧਾਰਨ ਭਾਸ਼ਣ ਹੈ। ਇਹ ਉਨ੍ਹਾਂ ਨੂੰ ਦਿਨ ਵਿਚ ਚਾਰ ਪੰਜ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਕਾਨੂੰਨ ਦੀ ਪਾਲਣਾ ਕਰਦੇ ਇਸ ਕੋਰੋਨਾ ਵਾਇਰਸ ਨੂੰ ਅੱਗੇ ਨਾ ਵਧਾ ਸਕਣ। ਪਰ ਜੋ ਬਿਮਾਰ ਹੋ ਚੁੱਕੇ ਹਨ, ਉਨ੍ਹਾਂ ਦੇ ਲਈ ਵੈਂਟੀਲੇਟਰਾਂ ਦੀ ਜ਼ਰੂਰਤ ਹੈ। ਅਜਿਹੀਆਂ ਤਿਆਰੀਆਂ ਦਾ ਕਿਤੇ ਵੀ ਇੰਤਜ਼ਾਮ ਦਿਖਾਈ ਨਹੀਂ ਦੇ ਰਿਹਾ। ਜਰਮਨੀ ਨੇ 10 ਹਜ਼ਾਰ ਵੈਂਟੀਲੇਟਰ ਦਾ ਆਰਡਰ ਦਿੱਤਾ ਹੈ, ਇਟਲੀ ਨੇ 5 ਹਜ਼ਾਰ ਵੈਂਟੀਲੇਟਰ ਦਾ ਆਰਡਰ ਦਿੱਤਾ ਹੈ। ਇਟਲੀ ਤੇ ਜਰਮਨੀ ਆਈਸੀਯੂ ਤੇ ਵੈਂਟੀਲੇਟਰ ਦੀ ਸਮਰੱਥਾ ਨੂੰ ਡਬਲ ਕਰ ਰਹੇ ਹਨ। ਹਮਿੰਲਟਨ ਨਾਮ ਦੀ ਕੰਪਨੀ ਸਾਲ ਵਿਚ 15 ਹਜ਼ਾਰ ਵੈਂਟੀਲੇਟਰ ਬਣਾਉਂਦੀ ਹੈ। ਹੁਣ ਉਸ ਨੇ ਆਪਣਾ ਉਤਪਾਦਨ 30-40 ਪ੍ਰਤੀਸ਼ਤ ਵਧਾ ਦਿੱਤਾ ਹੈ। ਫਿਰ ਵੀ ਇਨ੍ਹਾਂ ਕੰਪਨੀਆਂ ਲਈ ਆਰਡਰ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ। ਕੋਰੋਨਾ ਬਾਰੇ ਭਾਸ਼ਣ ਦੇਣੇ ਏਨੇ ਜਰੂਰੀ ਨਹੀਂ ਹਨ। ਲੋੜ ਕੋਰੋਨਾ ਵਾਇਰਸ ਨਾਲ ਲੜਨ ਦੇ ਲਈ ਮੈਡੀਕਲ ਸਹੂਲਤਾਂ ਦੀ ਹੈ। ਸਾਡੇ ਲੋਕਾਂ ਵਲੋਂ ਪੁਛਣਾ ਬਣਦਾ ਹੈ ਕਿ ਭਾਰਤ ਨੇ ਇਸ ਵਾਇਰਸ ਨਾਲ ਲੜਨ ਲਈ ਤੇ ਇਲਾਜ ਦੇ ਲਈ ਕਿੰਨੇ ਬੈਡ ਤਿਆਰ ਕੀਤੇ ਹਨ। ਭਾਰਤ ਨੇ ਵੈਂਟੀਲੇਟਰ ਹਾਸਲ ਕਰਨ ਲਈ ਕੀ ਯਤਨ ਕੀਤੇ ਹਨ? ਭਾਰਤ ਦੀਆਂ ਰਾਜ ਸਰਕਾਰਾਂ ਆਮ ਜਨਤਾ ਨੂੰ ਆਰਥਿਕ ਮੋਰਚੇ ’ਤੇ ਮਦਦ ਲਈ ਚੰਗੇ ਐਲਾਨ ਕਰ ਚੁੱਕੀਆਂ ਹਨ। ਪਰ ਸਿਹਤ ਦੇ ਮੋਰਚੇ ’ਤੇ ਜੋ ਅੰਕੜੇ ਦਿੱਤੇ ਜਾ ਰਹੇ ਹਨ, ਬਹੁਤ ਨਿਰਾਸ਼ ਕਰਨ ਵਾਲੇ ਹਨ। ਯੂਪੀ ਦੀ ਅਬਾਦੀ 80 ਕਰੋੜ ਹੈ, ਪਰ ਉ¤ਥੇ ਦੋ ਹਜ਼ਾਰ ਬਿਸਤਰ ਤਿਆਰ ਹਨ। ਦਿੱਲੀ ਵਿਚ ਕਿੰਨੇ ਵੈਂਟੀਲੇਟਰ ਹਨ, ਪ੍ਰਾਈਵੇਟ ਤੇ ਸਰਕਾਰੀ ਇਨ੍ਹਾਂ ਸਾਰਿਆਂ ਦਾ ਡੇਟਾ ਬੈਕ ਕਿਉਂ ਨਹੀਂ ਤਿਆਰ ਕੀਤਾ ਗਿਆ? ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿਚ ਕਿੰਨੇ ਵੈਂਟੀਲੇਟਰ ਦਾ ਇੰਤਜ਼ਾਮ ਹੋ ਸਕਦਾ ਹੈ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਭਾਰਤ ਵਿਚ ਅਜੇ ਤੱਕ ਬਹੁਤ ਘੱਟ ਸੈਂਪਲ ਟੇਸਟ ਕੀਤੇ ਜਾ ਰਹੇ ਹਨ। ਇਸ ਤੋਂ ਅੰਦਾਜ਼ਾ ਮਿਲਦਾ ਹੈ ਕਿ ਭਾਰਤ ਕੋਲ ਟੈਸਟ ਕਿੱਟ ਘੱਟ ਹਨ। 30 ਜਨਵਰੀ ਨੂੰ ਪਹਿਲਾ ਕੇਸ ਆਉਣ ਦੇ ਬਾਅਦ ਵੀ ਅਜੇ ਤੱਕ ਭਾਰਤ ਹਰ ਦਿਨ 3 ਹਜਾਰ ਸੈਂਪਲ ਵੀ ਟੈਸਟ ਕਰਨ ਦੀ ਸਥਿਤੀ ਵਿਚ ਨਹੀਂ ਹੈ। ਤੁਸੀਂ ਦੱਖਣ ਕੋਰੀਆ ਦੀ ਅਬਾਦੀ ਦੇਖੋ ਇਸ ਦਾ ਸਬੰਧ ਅਬਾਦੀ ਨਾਲ ਨਹੀਂ ਹੈ। ਦੱਖਣੀ ਕੋਰੀਆ ਨੇ 7 ਫਰਵਰੀ ਨੂੰ ਟੈਸਟ ਕਿੱਟ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਲਈ ਪ੍ਰਾਈਵੇਟ ਕੰਪਨੀਆਂ ਨਾਲ ਬੈਠਕਾਂ ਸ਼ੁਰੂ ਹੋ ਗਈਆਂ। ਇਹੀ ਕਾਰਨ ਹੈ ਕਿ ਦੱਖਣ ਕੋਰੀਆ ਇਕ ਦਿਨ ਵਿਚ 20 ਹਜ਼ਾਰ ਸੈਂਪਲ ਟੈਸਟ ਕਰ ਰਿਹਾ ਹੈ। ਸਾਰੇ ਜਾਣਦੇ ਹਨ ਕਿ ਇਸ ਦਾ ਇਕੋ ਹੀ ਉਪਾਅ ਹੈ, ਟੈਸਟ ਕਰੋ, ਪਤਾ ਕਰੋ, ਕੌਣ ਕੋਰੋਨਾ ਵਾਇਰਸ ਦਾ ਸ਼ਿਕਾਰ ਹੈ ਤੇ ਇਸ ਨੂੰ ਅੱਲਗ ਕਰੋ। ਘਰ ਵਿਚ ਬੰਦ ਰਹਿਣ ਦੀ ਜਾਗ੍ਰਿਤੀ ਲੋਕਾਂ ਵਿਚ ਬਹੁਤ ਚੁੱਕੀ ਹੈ ਤੇ ਪਹੁੰਚਾਉਣ ਦੀ ਜ਼ਰੂਰਤ ਵੀ ਹੈ। ਜ਼ਰੂਰਤ ਸਭ ਤੋਂ ਵੱਡੀ ਮੈਡੀਕਲ ਤਿਆਰੀ ਦੀ ਹੈ। ਤੁਸੀਂ ਸਰਕਾਰ ਤੋਂ ਸੁਆਲ ਪੁਛੋਂ ਕਿ ਤੁਹਾਡੇ ਕੋਲ ਕਿੰਨੇ ਵੈਂਟੀਲੇਟਰ ਹਨ ਤੇ ਕਿੰਨੇ ਬਿਸਤਰੇ ਤੇ ਕਿੰਨੇ ਟੈਸਟ ਕਿੱਟ ਹਨ। ਯਾਦ ਰੱਖੋ ਅਸੀਂ ਜ਼ਿੰਦਗੀ ਤੇ ਮੌਤ ਦੀ ਇਕ ਬੇੜੀ ’ਤੇ ਸੁਆਰ ਹਾਂ।