ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੋਈ ਚੋਣ ਸਿਧਾਂਤਕ ਨਹੀ: ਪਰਮਿੰਦਰ ਢੀਂਡਸਾ

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੋਈ ਚੋਣ ਸਿਧਾਂਤਕ ਨਹੀ: ਪਰਮਿੰਦਰ ਢੀਂਡਸਾ

ਲਹਿਰਾਗਾਗਾ, (ਜਗਸੀਰ ਲੌਂਗੋਵਾਲ): ਸ਼੍ਰੋਮਣੀ ਅਕਾਲੀ ਦਲ ਦੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਅਣਗੌਲਿਆਂ ਕਰ ਕੇ ਬੀਤੇ ਦਿਨੀਂ  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹੋਈ ਚੋਣ ਸਿਧਾਂਤਕ ਨਹੀਂ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਹਲਕਾ ਵਿਧਾਇਕ ਲਹਿਰਾਗਾਗਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਸ ਢੀਂਡਸਾ ਨੂੰ  ਪਾਰਟੀ ਪ੍ਰਧਾਨ ਦੀ ਪਿਛਲੇ ਦਿਨੀਂ ਹੋਈ ਚੋਣ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਸ. ਸੁਖਦੇਵ ਸਿੰਘ ਢੀਂਡਸਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪਹਿਲਾਂ ਸਰਕਲ ,ਜ਼ਿਲ੍ਹਾ ਅਤੇ ਫਿਰ ਸੂਬੇ ਦੀ ਚੋਣ ਹੋਣੀ ਚਾਹੀਦੀ ਹੈ ਪਰ ਉਹ ਪ੍ਰਕਿਰਿਆ ਨਹੀਂ ਅਪਣਾਈ ਗਈ ।

ਬੇਅਦਬੀ ਕਾਂਡ ਸਬੰਧੀ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਵਿੱਚ ਵੀ ਵਿਚਾਰ ਚਰਚਾ ਹੈ ਕਿ ਬੇਅਦਬੀ ਭਾਵੇਂ ਅਕਾਲੀ ਦਲ ਨੇ ਨਹੀਂ ਕਰਵਾਈ ਪਰ ਪਾਰਟੀ ਦੇ ਰਾਜ ਚ ਹੋਈ ਹੈ ਉਸ ਗੱਲ ਦੀ ਸਾਨੂੰ ਮੁਆਫ਼ੀ ਮੰਗ ਲੈਣੀ ਚਾਹੀਦੀ ਸੀ ਤਾਂ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਲਮ ਲੱਗਦੀ । ਉਨ੍ਹਾਂ ਦਾ ਵਿਧਾਇਕ ਦਲ ਦੇ ਨੇਤਾ ਵਜੋਂ ਦਿੱਤਾ ਅਸਤੀਫ਼ਾ ਤੁਰੰਤ ਪ੍ਰਵਾਨ ਕਰਕੇ ਨਵਾਂ ਵਿਧਾਇਕ ਦਲ ਦਾ ਨੇਤਾ ਲਗਾਏ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਦੀ ਚੋਣ ਵਿਧਾਇਕਾਂ ਦੀ ਮੀਟਿੰਗ ਕਰਕੇ ਕੀਤੀ ਜਾਂਦੀ ਹੈ ਪਰ ਮੀਟਿੰਗ ਤੋਂ ਬਿਨਾਂ ਹੀ ਨੇਤਾ ਦੀ ਚੋਣ ਕਰਕੇ ਸਿਧਾਂਤਕ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਸਾਡਾ ਮੁੱਖ ਨਿਸ਼ਾਨਾ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਪਾਰਟੀ ਨੂੰ ਅੱਗੇ ਤੋਰਨਾ ਹੈ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੋਧੀ ਨਹੀਂ ਹਾਂ । ਉਨਾ ਕਿਹਾ ਕਿ ਸ ਢੀਂਡਸਾ ਵੱਲੋਂ ਪਾਰਟੀ ਨੂੰ ਪੁਰਾਣੀਆਂ ਪ੍ਰੰਪਰਾਵਾਂ ਅਤੇ ਸਿਧਾਂਤਕ ਲੀਹਾਂ ਤੇ ਤੋਰਨ ਦੇ ਕੀਤੇ ਗਏ ਤਹੱਈਏ ਨਾਲ ਮੈਂ ਬਿਲਕੁੱਲ ਸਹਿਮਤ ਹਾਂ ।

ਸ ਢੀਂਡਸਾ ਜਲਦੀ ਹੀ ਪਾਰਟੀ ਦੇ ਸੀਨੀਅਰ ਵਿਅਕਤੀਆਂ ਨਾਲ ਮਿਲ ਕੇ ਏਜੰਡਾ ਤਿਆਰ ਕਰਨਗੇ । ਇਸ ਮੌਕੇ  ਸੀਨੀ:ਅਕਾਲੀ ਆਗੂ ਅਮਨਵੀਰ ਸਿੰਘ ਚੈਰੀ, ਵਰਿੰਦਰਪਾਲ ਸਿੰਘ ਟੀਟੂ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਗੁਰਸੰਤ ਸਿੰਘ ਭੂਟਾਲ ਡਾਇਰੈਕਟਰ ਮਾਰਕਫੈਡ,ਮਹੀਪਾਲ ਸਿੰਘ ਭੂਲਣ ,ਛੱਜੂ ਸਿੰਘ ਸਰਾਓ ਕਾਲਬੰਜਾਰਾ, ਧਰਮਜੀਤ ਸਿੰਘ ਸੰਗਤਪੁਰਾ,ਐਡਵੋਕੇਟ ਜਗਦੀਪ ਸਿੰਘ ਜੌਲੀ ਸੰਧੂ, ਮਦਨ ਸਿੰਘ ਕਲੇਰ , ਸੁਖਵਿੰਦਰ ਸਿੰਘ ਬਿੱਲੂ ,ਐਡਵੋਕੇਟ ਹਰਜਿੰਦਰ ਸਿੰਘ ਸਿੱਧੂ, ਜਗਦੀਪ ਸਿੰਘ ਨੰਗਲਾ ,ਗੁਰਜਿੰਦਰ ਸਿੰਘ ਪੱਪੀ , ਨੈਬ ਸਿੰਘ ਸੰਧੂ, ਸੁਖਦੀਪ ਸਿੰਘ ਦੀਪੀ, ਹਰਜਿੰਦਰ ਸਿੰਘ ਕਾਲਾ, ਨਰਾਤਾ ਸਿੰਘ ਗਾਗਾ ,ਵਰਿੰਦਰ ਸਿੰਘ ਧੱਕੜ, ਕੁਲਤੇਜ ਸਿੰਘ ਜਲੂਰ, ਗੁਰਵਿੰਦਰ ਸਿੰਘ ਸੂਚ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।