ਰਖੜੀ ਦੀ ਨਕਲੀ ਤੇ ਮਾਲੀਨ ਮਿਠਿਆਈ ਕਾਰਣ ਲੋਕ ਬਿਮਾਰ 

ਰਖੜੀ ਦੀ ਨਕਲੀ ਤੇ ਮਾਲੀਨ ਮਿਠਿਆਈ ਕਾਰਣ ਲੋਕ ਬਿਮਾਰ 

*ਲੁਧਿਆਣਾ ਤੋਂ ਲਿਆਂਦੀ ਢੋਡਾ ਮਠਿਆਈ 'ਚੋਂ ਨਿਕਲੀਆਂ ਸੁੰਡੀਆਂ, ਨਵਾਂਸ਼ਹਿਰ ’ਚ ਮਠਿਆਈ ਖਾਣ ਵਾਲੇ ਹੋਏ ਬਿਮਾਰ ,ਹੈਲਥ ਡਿਪਾਰਟਮੈਂਟ ਸੁਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵਾਂਸ਼ਹਿਰ : ਲੁਧਿਆਣਾ ਤੋਂ ਰੱਖੜੀ ਦਾ ਤਿਉਹਾਰ ਮਨਾਉਣ ਨਵਾਂਸ਼ਹਿਰ ਦੀ ਨਵੀਂ ਆਬਾਦੀ ਆਈ ਇਕ ਲੜਕੀ ਵੱਲੋਂ ਜਦੋਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਢੋਡਾ ਮਠਿਆਈ ਖਵਾਈ ਤਾਂ ਪਰਿਵਾਰਿਕ ਮੈਂਬਰਾਂ ਦਾ ਉਲਟੀਆਂ ਕਰਕੇ ਬੁਰਾ ਹਾਲ ਹੋ ਗਿਆ ਹੈ।ਇਸ ਮਠਿਆਈ ਵਿਚ ਚੱਲ ਰਹੀਆਂ ਸੁੰਡੀਆਂ ਨੇ ਨਾਮਵਰ ਦੁਕਾਨ ਦੀ ਪੋਲ ਖੋਲ੍ਹ ਦਿੱਤੀ ਹੈ। ਮਠਿਆਈ ਖਾ ਕੇ ਪਰੇਸ਼ਾਨ ਹੋਏ ਲੜਕੀ ਦੇ ਭਰਾ ਪਵਨ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਰੱਖੜੀ ਦੇ ਤਿਉਹਾਰ ਨੂੰ ਦੇਖਦਿਆਂ ਲੁਧਿਆਣਾ ਦੀ ਇਕ ਪ੍ਰਸਿੱਧ ਦੁਕਾਨ ਤੋਂ ਢੋਡਾ ਮਠਿਆਈ ਜੋ 360 ਰੁਪਏ ਕਿੱਲੋ ਗ੍ਰਾਮ ਵਿਕ ਰਹੀ ਹੈ ਲੈ ਕੇ ਆਈ ਸੀ ਪਰ ਜਦੋਂ ਉਨ੍ਹਾਂ ਨੇ ਰੱਖੜੀ ਦੀ ਰਸਮ ਨੂੰ ਪੂਰਾ ਕਰਦਿਆਂ ਇਹ ਮਠਿਆਈ ਪਰਿਵਾਰਕ ਮੈਂਬਰਾਂ ਨੂੰ ਖਾਣ ਲਈ ਦਿੱਤੀ ਤਾਂ ਪਰਿਵਾਰਿਕ ਮੈਂਬਰਾਂ ਨੂੰ ਉਲਟੀਆਂ ਲੱਗ ਗਈਆਂ ਅਤੇ ਉਨ੍ਹਾਂ ਦਾ ਬੁਰਾ ਹਾਲ ਹੋ ਗਿਆ ਹੈ।ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਇਲਾਜ ਲਈ ਨਿੱਜੀ ਕਲੀਨਿਕ ਵੀ ਲਿਜਾਣਾ ਪਿਆ। ਜਦੋਂ ਉਨ੍ਹਾਂ ਘਰ ਵਿਚ ਲਿਆਂਦੀ ਮਠਿਆਈ ਨੂੰ ਦੇਖਿਆ ਤਾਂ ਉਸ ਵਿਚ ਚੱਲ ਰਹੀਆਂ ਸੁੰਡੀਆਂ ਦੇਖ ਕੇ ਉਹ ਬਹੁਤ ਹੀ ਹੈਰਾਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਨਾਮਵਰ ਦੁਕਾਨ ਤੋਂ ਵੇਚੀ ਜਾ ਰਹੀ ਮਠਿਆਈ ਦੇ ਮਾਮਲੇ ਵਿਚ ਸਿਹਤ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਬਾਰੇ ਦੁਕਾਨ ਦੇ ਮਾਲਕ ਨਾਲ ਫ਼ੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਬਾਰੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਠਿਆਈ ਨੂੰ ਆਪਣੇ ਕਾਉਂਟਰ ਤੋਂ ਹਟਵਾ ਦਿੱਤਾ ਗਿਆ ਹੈ।   ਮਿਠਿਆਈ ਬਣਾਉਣ ਵਾਲੇ ਸ਼ੁਧਤਾ ਤੇ ਸਫਾਈ ਵਲ ਧਿਆਨ ਨਹੀਂ ਦੇ ਰਹੇ।ਮਿਲਾਵਟੀ ਚੀਜਾਂ ਵੀ ਵਰਤ ਰਹੇ ਹਨ।ਹੈਲਥ ਵਿਭਾਗ ਇਸ ਵਲ ਧਿਆਨ ਨਹੀਂ ਦੇ ਰਿਹਾ।ਤਿਉਹਾਰਾਂ ਦੇ ਸੀਜ਼ਨ ਵਿਚ ਇਸ ਤਰ੍ਹਾਂ ਦੀ ਅਣਗਹਿਲੀ ਵਰਤਣ ਵਾਲੇ ਦੁਕਾਨਦਾਰਾਂ ਖਿਲਾਫ਼ ਵਿਭਾਗ ਨੂੰ ਬਣਦਾ ਗੌਰ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋ ਸਕੇ।ਪ੍ਰਵਾਸੀ ਪੰਜਾਬੀਆਂ ਨੂੰ ਮਿਠਿਆਈ ਖਾਣ ਤੋਂ ਬਚਣਾ ਚਾਹੀਦਾ ਹੈ।