ਆਸਟ੍ਰੇਲੀਆ ਡੇਅ 'ਤੇ ਸਿਟੀਜਨ ਆਫ ਦਿ ਈਅਰ ਅਵਾਰਡ ਨਾਲ ਅਮਰ ਸਿੰਘ  ਦਾ ਸਨਮਾਨ

ਆਸਟ੍ਰੇਲੀਆ ਡੇਅ 'ਤੇ ਸਿਟੀਜਨ ਆਫ ਦਿ ਈਅਰ ਅਵਾਰਡ ਨਾਲ ਅਮਰ ਸਿੰਘ  ਦਾ ਸਨਮਾਨ

ਅੰਮ੍ਰਿਤਸਰ ਟਾਈਮਜ਼

ਜਲੰਧਰ: ਆਸਟ੍ਰੇਲੀਆ ਵਿਚ ਖਾਲਸਾ ਪੰਥ ਦਾ ਨਾਮ ਰੌਸ਼ਨ ਕਰਨ ਵਾਲੇ ਅਮਰ ਸਿੰਘ ਨੂੰ ਆਸਟ੍ਰੇਲੀਆ ਡੇਅ 'ਤੇ ਸਿਟੀਜਨ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮਰ ਸਿੰਘ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਧਾਨ ਹਨ, ਜੋ ਕਿ ਆਸਟ੍ਰੇਲੀਆ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਆਸਟ੍ਰੇਲੀਆ ਦੇ ਲਗਭਗ 26 ਮਿਲੀਅਨ ਲੋਕਾਂ ਵਿਚੋਂ 300 ਲੋਕ ਇਸ ਅਵਾਰਡ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਸਿਡਨੀ ਤੋਂ ਇਕ ਪੰਜਾਬੀ ਨੂੰ ਇਹ ਮਾਣ ਮਿਲਿਆ ਹੈ।ਇਹ ਅਵਾਰਡ ਉਹਨਾਂ ਦੇ ਸਮਾਜ ਸੇਵਾ ਕੰਮਾਂ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਅਮਰ ਸਿੰਘ ਵੱਲੋਂ ਚਲਾਈ ਜਾਂਦੀ ਸੰਸਥਾ ਟਰਬਨ ਫਾਰ ਆਸਟ੍ਰੇਲੀਆ ਵੱਲੋਂ ਕੋਰੋਨਾ ਕਾਲ ਵਿਚ ਮੁਫ਼ਤ ਫੂਡ ਵੰਡਿਆ ਜਾ ਰਿਹਾ ਹੈ । ਉਹਨਾਂ ਵੱਲੋਂ ਕੀਤੀ ਗਈ ਕੋਰੋਨਾ ਕਾਲ ਵਿਚ ਸੇਵਾ ਦਾ ਕੰਮ ਹੋਵੇ ਭਾਵੇਂ ਬੁਸ਼ ਫ਼ਾਇਰ ਵਿਚ ਲੋੜਵੰਦ ਲੋਕਾਂ ਨੂੰ ਰਸਦ ਪਹੁੰਚਾਉਣ ਦੀ ਗੱਲ ਹੋਵੇ, ਉਹਨਾਂ ਦੀ ਸੰਸਥਾ ਨੇ ਨਿਸ਼ਕਾਮ ਹੋ ਕੇ ਆਸਟ੍ਰੇਲੀਆ ਵਿਚ ਕੰਮ ਕੀਤਾ ਹੈ। ਅਮਰ ਸਿੰਘ ਨੂੰ ਸਿਟੀਜਨ ਆਫ ਦਿ ਈਅਰ ਅਵਾਰਡ ਮਿਲਣ 'ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ।