ਉਟਾਹ ਜੇਲ ਦੇ ਬਾਹਰ ਦੋ ਪੁਲਿਸ ਅਧਿਕਾਰੀਆਂ ਨੂੰ ਮਾਰੀ ਗੋਲੀ

ਉਟਾਹ ਜੇਲ ਦੇ ਬਾਹਰ ਦੋ ਪੁਲਿਸ ਅਧਿਕਾਰੀਆਂ ਨੂੰ ਮਾਰੀ  ਗੋਲੀ
ਉਟਾਹ ਵਿਚ ਸਾਲਟ ਲੇਕ ਕਾਊਂਟੀ ਮੈਟਰੋ ਜੇਲ ਦੇ ਬਾਹਰ ਗੋਲੀ ਚੱਲਣ ਉਪਰੰਤ ਪੁੱਜੀ ਪੁਲਿਸ

 ਇਕ ਦੀ ਹਾਲਤ ਗੰਭੀਰ, ਹਮਲਾਵਰ ਵੀ ਮਾਰਿਆ ਗਿਆ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਉਟਾਹ ਵਿਚ ਸਾਲਟ ਲੇਕ ਕਾਊਂਟੀ ਮੈਟਰੋ ਜੇਲ ਦੇ ਬਾਹਰਵਾਰ ਹੋਏ ਬੋਲ ਕਬੋਲ ਉਪਰੰਤ ਇਕ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਵਿੱਚ 2 ਸ਼ੈਰਿਫ ਡਿਪਟੀ ਜ਼ਖਮੀ ਹੋ ਗਏ। ਗੋਲੀ ਚਲਾਉਣ ਵਾਲਾ ਵਿਅਕਤੀ ਵੀ ਪੁਲਿਸ ਦੀ ਕਾਰਵਾਈ ਵਿਚ ਮਾਰਿਆ ਗਿਆ ਜਿਸ ਦਾ ਨਾਂ ਜਨਤਿਕ ਨਹੀਂ ਕੀਤਾ ਗਿਆ ਹੈ। ਸਾਲਟ ਲੇਕ ਕਾਊਂਟੀ ਦੇ ਸ਼ੈਰਿਫ ਰੋਸੀ ਰਿਵਰਾ ਨੇ ਕਿਹਾ ਹੈ ਕਿ ਦੋਨਾਂ ਡਿਪਟੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਨਾਂ ਵਿਚੋਂ ਇਕ ਦੇ ਚੇਹਰੇ ਉਪਰ ਗੋਲੀ ਵੱਜੀ ਹੈ ਪਰ ਉਸ ਦੀ ਹਾਲਤ ਸਥਿੱਰ ਹੈ ਜਦ ਕਿ ਦੂਸਰੇ ਡਿਪਟੀ ਦੀ ਅੱਖ ਵਿਚ ਗੋਲੀ ਵੱਜੀ ਹੈ, ਉਸ ਦੀ ਹਾਲਤ ਗੰਭੀਰ ਹੈ। ਉਨਾਂ ਦਸਿਆ ਕਿ ਝਗੜਾ ਕਿਸ ਗੱਲ ਨੂੰ ਲੈ ਕੇ ਹੋਇਆ ਇਸ ਬਾਰੇ ਕੁੱਝ ਸਪਸ਼ਟ ਨਹੀਂ ਹੋ ਸਕਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।