ਦੀਪ ਸਿੱਧੂ ਦੀ ਜ਼ਮਾਨਤ ਦੀ ਤਰੀਕ ਵਧੀ ਅੱਗੇ

ਦੀਪ ਸਿੱਧੂ ਦੀ ਜ਼ਮਾਨਤ ਦੀ ਤਰੀਕ ਵਧੀ ਅੱਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ
  ਚੰਡੀਗੜ੍ਹ : ਦੀਪ ਸਿੱਧੂ ਦੀ ਅਗਲੀ ਤਾਰੀਕ 12 ਅਪ੍ਰੈਲ 2021 ਪੈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੀਪ ਨੂੰ ਜ਼ਮਾਨਤ ਨਹੀਂ ਮਿਲੀ ਤੇ ਉਸ ਦੀ ਅਗਲੀ ਤਾਰੀਕ ਪੈ ਗਈ ਹੈ।  ਪਰ ਅਵਾਜ਼ ਦੀ ਜਾਂਚ (voice sampling)ਦੇ ਮਸਲੇ ਵਿੱਚ 38 ਨੰਬਰ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਦੀਪ ਦੀਆਂ 25 ਜਨਵਰੀ ਅਤੇ 26 ਜਨਵਰੀ ਦੀਆ ਕੀਤੀਆਂ ਤਕਰੀਰਾਂ ਦਾ ਅੰਗਰੇਜ਼ੀ ਅਨੁਵਾਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਕਿਉਂ ਕਿ ਮਸਲਾ ਦੇਸ਼ ਦੀ ਅਖੰਡਤਾ ਨਾਲ ਜੁੜਿਆ ਅਤੇ ਗੰਭੀਰ ਹੈ। ਸਰਕਾਰੀ ਧਿਰ ਵਲੋਂ ਉਸ ਦੀਆਂ ਤਕਰੀਰਾਂ ਨੂੰ ਕੱਟ ਵੱਢ ਕੇ ਪੇਸ਼ ਕੀਤਾ ਗਿਆ ਸੀ ਜਿਸ ਦੀ ਜਵਾਬਦੇਹੀ ਅਗਲੀ ਤਾਰੀਕ ਨੂੰ ਹੈ।