ਨਕੋਦਰ ਡੇਰੇ ਦੇ ਡੇਰੇਦਾਰਾਂ ਨੇ ਕੀਤੀ ਗੁਰਬਾਣੀ ਦੀ ਬੇਅਦਬੀ

ਨਕੋਦਰ ਡੇਰੇ ਦੇ ਡੇਰੇਦਾਰਾਂ ਨੇ ਕੀਤੀ ਗੁਰਬਾਣੀ ਦੀ ਬੇਅਦਬੀ
ਡੇਰੇ ਨਕੋਦਰ ਦੀ ਸਟੇਜ ਦੀ ਤਸਵੀਰ

ਚੰਡੀਗੜ੍ਹ: ਪੰਜਾਬ ਦੇ ਅਨੇਕਾਂ ਵਿਵਾਦਿਤ ਡੇਰਿਆਂ ਵਿੱਚੋਂ ਇੱਕ ਨਕੋਦਰ ਸਥਿਤ ਡੇਰਾ ਮੁਰਾਦ ਸ਼ਾਹ ਵੱਲੋਂ ਗੁਰਬਾਣੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੇ ਕੱਲ੍ਹ ਡੇਰੇ ਵੱਲੋਂ ਗੁਲਾਮ ਸ਼ਾਹ (ਲਾਡੀ ਸ਼ਾਹ) ਦੇ 11ਵੇਂ ਉਰਸ ਮੌਕੇ ਕਰਵਾਏ ਗਏ ਪ੍ਰੋਗਰਾਮ ਵਿੱਚ ਜਿਸ ਸਟੇਜ 'ਤੇ ਗਾਉਣ ਵਾਲੇ ਗੀਤ ਗਾ ਰਹੇ ਸਨ ਉਸ ਸਟੇਜ ਪਿੱਛੇ ਲੱਗੇ ਵੱਡੇ ਫਲੈਕਸ ਬੋਰਡ 'ਤੇ ਗੁਲਾਮ ਸ਼ਾਹ ਅਤੇ ਮੁਰਾਦ ਸ਼ਾਹ ਦੀਆਂ ਤਸਵੀਰਾਂ ਨਾਲ ਗੁਰਬਾਣੀ ਦਾ ਸ਼ਬਦ "ਤੁਮ ਕਰਹੁ ਦਇਆ ਮੇਰੇ ਸਾਈ॥ ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ॥" ਲਿਖਿਆ ਗਿਆ ਸੀ। 

ਇਸ ਸਬੰਧੀ ਇਤਰਾਜ਼ ਪ੍ਰਗਟ ਕਰਦਿਆਂ ਸਿੱਖ ਵਿਦਿਆਰਥੀ ਸੁਰਿੰਦਰ ਸਿੰਘ ਇਬਾਦਤੀ ਨੇ ਆਪਣੀ ਫੇਸਬੁੱਕ 'ਤੇ ਲਿਖਿਆ:

ਦੱਸਣਯੋਗ ਹੈ ਕਿ ਇਸ ਡੇਰੇ ਦੇ ਪ੍ਰਬੰਧਕ ਜਿਹਨਾਂ ਨੂੰ ਡੇਰੇ ਨਾਲ ਜੁੜੇ ਲੋਕ ਸਾਂਈ ਕਹਿੰਦੇ ਹਨ ਉਹ ਸ਼ਰੇਆਮ ਨਸ਼ੇ ਦਾ ਸੇਵਨ ਕਰਦੇ ਦੇਖੇ ਜਾ ਸਕਦੇ ਹਨ। ਇਸ ਡੇਰੇ ਦੀ ਸਟੇਜ 'ਤੇ ਪੰਜਾਬੀ ਗੀਤ ਗਾਉਣ ਵਾਲੇ ਕਈ ਕਲਾਕਾਰ ਇਹਨਾਂ ਪ੍ਰਬੰਧਕਾਂ ਦੀਆਂ ਸਿਫਤਾਂ ਦੇ ਪੁਲ ਬੰਨਦੇ ਹਨ। ਬੀਤੇ ਕੱਲ੍ਹ ਹੋਏ ਪ੍ਰੋਗਰਾਮ ਵਿੱਚ ਵੀ ਕਈ ਨਾਮੀਂ ਗਾਇਕ ਇਸ ਸਟੇਜ ਤੋਂ ਗੀਤ ਗਾ ਕੇ ਗਏ ਹਨ। 

ਇਹ ਵੀ ਪੜ੍ਹੋ:  ਸਰਦਾਰ ਹਰੀ ਸਿੰਘ ਨਲੂਏ ਦੀ ਦਸਤਾਰ ਦਾ 'ਸਰਪੇਚ' 3 ਲੱਖ 50 ਹਜ਼ਾਰ ਪੌਂਡ ਵਿੱਚ ਨਿਲਾਮ ਹੋਇਆ
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ