ਗੁਰਪਿੰਦਰ ਦੀ ਮੌਤ: ਇੱਕ ਘਟਨਾ ਜਾਂ ਅਜੈਂਸੀਆਂ ਦੀ ਸਾਜਿਸ਼?

ਗੁਰਪਿੰਦਰ ਦੀ ਮੌਤ: ਇੱਕ ਘਟਨਾ ਜਾਂ ਅਜੈਂਸੀਆਂ ਦੀ ਸਾਜਿਸ਼?
ਗੁਰਪਿੰਦਰ

ਚੰਡੀਗੜ੍ਹ: ਬੀਤੇ ਦਿਨੀਂ ਅਟਾਰੀ ਸਰਹੱਦ ਤੋਂ ਫੜ੍ਹੀ ਗਈ 2700 ਕਰੋੜ ਮੁੱਲ ਦੀ 532 ਕਿੱਲੋ ਹੈਰੋਈਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਕਥਿਤ ਮੁੱਖ ਦੋਸ਼ੀ ਗੁਰਪਿੰਦਰ ਸਿੰਘ (29) ਦੀ ਬੀਤੇ ਕੱਲ੍ਹ ਭੇਦਭਰੇ ਹਾਲਤਾਂ 'ਚ ਅੰਮ੍ਰਿਤਸਰ ਜੇਲ੍ਹ ਅੰਦਰ ਮੌਤ ਹੋ ਗਈ।

ਜਿਸ ਟਰੱਕ ਵਿੱਚੋਂ ਹੈਰੋਈਨ ਫੜ੍ਹੀ ਗਈ ਸੀ ਉਹ ਟਰੱਕ ਵਪਾਰੀ ਗੁਰਪਿੰਦਰ ਵੱਲੋਂ ਮੰਗਵਾਇਆ ਗਿਆ ਸੀ। ਇਸ ਟਰੱਕ ਵਿੱਚ ਪਹਾੜੀ ਲੂਣ ਦੇ ਨਾਲ ਹੈਰੋਈਨ ਸਪਲਾਈ ਕੀਤੀ ਜਾ ਰਹੀ ਸੀ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਤ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ਤੇ ਇਸ ਜਾਂਚ ਦੀ ਜਿੰਮੇਵਾਰੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਨੂੰ ਦਿੱਤੀ ਹੈ। 

ਕਿਵੇਂ ਹੋਈ ਮੌਤ?
ਸਾਹਮਣੇ ਆਈ ਜਾਣਕਾਰੀ ਮੁਤਾਬਿਕ ਗੁਰਪਿੰਦਰ ਸ਼ੂਗਰ ਦਾ ਮਰੀਜ਼ ਸੀ। ਬੀਤੀ ਰਾਤ ਕਰੀਬ 08:30 ਵਜੇ ਉਸਦੀ ਸ਼ੂਗਰ ਜਾਂਚ ਸਹੀ ਪਾਈ ਗਈ ਤੇ ਉਸਨੂੰ ਬੈਰਕ ਵਿੱਚ ਭੇਜ ਦਿੱਤਾ ਗਿਆ। ਕਿਹਾ ਗਿਆ ਹੈ ਕਿ ਉਸਤੋਂ ਅਗਲੀ ਸਵੇਰ ਦੰਦ ਸਾਫ ਕਰਦਿਆਂ ਉਸਦੇ ਮੂੰਹ ਵਿੱਚੋਂ ਖੂਨ ਆਉਣ ਲੱਗਿਆ ਜਿਸ ਨਾਲ ਉਸਦੀ ਮੌਤ ਹੋ ਗਈ। 

ਇਸ ਨਸ਼ਾ ਬਰਾਮਦਗੀ ਦੇ ਮਾਮਲੇ ਵਿੱਚ ਗੁਰਪਿੰਦਰ ਦੇ ਭਰਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਸਨੇ ਗੁਰਪਿੰਦਰ ਦੀ ਮੌਤ ਸਬੰਧੀ ਸ਼ੰਕਾ ਜ਼ਾਹਰ ਕੀਤਾ ਹੈ। 

ਅਜੈਂਸੀਆਂ ਦੀ ਸਾਜਿਸ਼?
ਕਿਉਂਕਿ ਗੁਰਪਿੰਦਰ ਨਸ਼ਾ ਸਪਲਾਈ ਦੀ ਕੜੀ ਵਿੱਚ ਇੱਕ ਅਹਿਮ ਸਬੂਤ ਬਣ ਸਕਦਾ ਸੀ ਅਤੇ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਦੇ ਪਾਜ ਉੱਘੜ ਸਕਦੇ ਸਨ ਜਿਸ ਵਿੱਚ ਕਈ ਵੱਡੇ ਅਤੇ ਨਾਮੀਂ ਲੋਕਾਂ ਦੇ ਸ਼ਾਮਿਲ ਹੋਣ ਦੀਆਂ ਗੱਲਾਂ ਆਮ ਹੁੰਦੀਆਂ ਹਨ ਤਾਂ ਹੁਣ ਗੁਰਪਿੰਦਰ ਦੀ ਇਹਨਾਂ ਭੇਦਭਰੇ ਹਾਲਤਾਂ 'ਚ ਮੌਤ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਸ ਵਿੱਚ ਫਿਲਹਾਲ ਪੰਜਾਬ ਸਰਕਾਰ, ਪੰਜਾਬ ਦਾ ਸੁਰੱਖਿਆ ਅਮਲਾ, ਭਾਰਤ ਦੀਆਂ ਖੂਫੀਆ ਅਜੈਂਸੀਆਂ, ਸਾਰੇ ਹੀ ਸ਼ੱਕ ਦੇ ਘੇਰੇ ਵਿੱਚ ਹਨ। ਪਰ ਨਾਲ ਹੀ ਇਹ ਸਵਾਲ ਵੀ ਹੈ ਕਿ ਇਹ ਉਪਰੋਕਤ ਧਿਰਾਂ ਹੀ ਜਾਂਚ ਦੀਆਂ ਜ਼ਿੰਮੇਵਾਰ ਹਨ ਤੇ ਜੇ ਇਹਨਾਂ ਵਿੱਚੋਂ ਕੋਈ ਕਸੂਰਵਾਰ ਹੋਇਆ ਤਾਂ ਕੀ ਸੱਚ ਸਾਹਮਣੇ ਆ ਸਕੇਗਾ?

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ