ਅੱਜ ਸ਼ਾਮ 6 ਵਜੇ ਮੋਦੀ ਭਾਰਤ ਦੇ ਨਾਂ ਕੋਈ ਨਵਾਂ ਸੰਦੇਸ਼ ਜਾਰੀ ਕਰਨਗੇ

ਅੱਜ ਸ਼ਾਮ 6 ਵਜੇ ਮੋਦੀ ਭਾਰਤ ਦੇ ਨਾਂ ਕੋਈ ਨਵਾਂ ਸੰਦੇਸ਼ ਜਾਰੀ ਕਰਨਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਦਿਨ ਮੰਗਲਵਾਰ ਨੂੰ ਸ਼ਾਮ 6 ਵਜੇ ਰਾਸ਼ਟਰ ਦੇ ਨਾਂ ਸੰਦੇਸ਼ ਜਾਰੀ ਕਰਨਗੇ। 

ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਖਾਤੇ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਮੋਦੀ ਦੇ ਅਜਿਹੇ ਸੁਨੇਹੇ ਭਾਰਤ ਵਿਚ ਇਕ ਸਨਸਨੀ ਬਣ ਚੁੱਕੇ ਹਨ। ਕਿਉਂਕਿ ਮੋਦੀ ਜਦੋਂ ਵੀ ਇਸ ਤਰ੍ਹਾਂ ਕੋਈ ਸੁਨੇਹਾ ਜਾਰੀ ਕਰਨ ਦਾ ਐਲਾਨ ਕਰਦੇ ਹਨ ਤਾਂ ਕਿਸੇ ਵੱਡੀ ਤਬਦੀਲੀ ਦਾ ਐਲਾਨ ਹੀ ਕੀਤਾ ਜਾਂਦਾ ਹੈ। 

ਅੱਜ ਪੰਜਾਬ ਵਿਧਾਨ ਸਭਾ ਵੱਲੋਂ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਲਿਆਂਦੇ ਗਏ ਬਿੱਲਾਂ ਦੇ ਚਲਦਿਆਂ ਇਸ ਐਲਾਨ ਨੇ ਪੰਜਾਬ ਵਿਚ ਕਈ ਨਵੀਆਂ ਚਰਚਾਵਾਂ ਛੇੜ ਦਿੱਤੀਆਂ ਹਨ। 

आज शाम 6 बजे राष्ट्र के नाम संदेश दूंगा। आप जरूर जुड़ें।

Will be sharing a message with my fellow citizens at 6 PM this evening.

— Narendra Modi (@narendramodi) October 20, 2020