ਨਸ਼ੇ ਦੀ ਫੈਕਟਰੀ ਦੇ ਮਾਲਕ ਬਾਦਲ ਦਲ ਦੇ ਆਗੂ ਨੇ ਆਤਮ ਸਮਰਪਣ ਕੀਤਾ

ਨਸ਼ੇ ਦੀ ਫੈਕਟਰੀ ਦੇ ਮਾਲਕ ਬਾਦਲ ਦਲ ਦੇ ਆਗੂ ਨੇ ਆਤਮ ਸਮਰਪਣ ਕੀਤਾ
ਪ੍ਰਕਾਸ਼ ਸਿੰਘ ਬਾਦਲ ਨਾਲ ਅਨਵਰ ਮਸੀਹ ਦੀ ਪੁਰਾਣੀ ਤਸਵੀਰ

ਅੰਮ੍ਰਿਤਸਰ: ਅੰਮ੍ਰਿਤਸਰ 'ਚ ਜਿਸ ਕੋਠੀ 'ਚ ਹੈਰੋਇਨ ਦੀ ਫੈਕਟਰੀ ਚਲਾਈ ਜਾ ਰਹੀ ਸੀ, ਉਸ ਦੇ ਮਾਲਕ ਅਤੇ ਬਾਦਲ ਦਲ ਦੇ ਆਗੂ ਅਨਵਰ ਮਸੀਹ ਨੇ ਅੱਜ ਐੱਸ. ਟੀ. ਐੱਫ. (ਵਿਸ਼ੇਸ਼ ਟਾਸਕ ਫੋਰਸ) ਦੇ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਐੱਸ. ਟੀ. ਐੱਫ. ਦੀ ਟੀਮ ਵਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸੁਲਤਾਨਵਿੰਡ ਵਿਚ ਪੈਂਦੀ ਇਕ ਕੋਠੀ ਚੋਂ ਛਾਪਾ ਮਾਰ ਕੇ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਸੀ। ਇਹ ਘਰ ਸ਼੍ਰੋਮਣੀ ਅਕਾਲ ਦਲ (ਬਾਦਲ) ਦੇ ਆਗੂ ਅਨਵਰ ਮਸੀਹ ਦਾ ਹੈ। ਅਨਵਰ ਮਸੀਹ ਬਾਦਲ ਸਰਕਾਰ ਮੌਕੇ ਪੰਜਾਬ ਸਬੋਰਡੀਨੇਟ ਸਰਵਿਸਸ ਕਮਿਸ਼ਨ ਦਾ ਮੈਂਬਰ ਸੀ। 

ਉਹ ਉਸ ਦਿਨ ਤੋਂ ਹੀ ਭਗੌੜਾ ਹੋ ਗਿਆ ਸੀ ਪਰ ਹੁਣ ਉਸ ਵੱਲੋਂ ਆਤਮ ਸਮਰਪਣ ਕਰ ਦਿੱਤਾ ਗਿਆ ਹੈ।