ਮਮਤਾ ਦਾ ਸਖਤ ਬਿਆਨ; ਜੇ ਬੰਗਾਲ 'ਚ ਰਹਿਣਾ ਬੰਗਾਲੀ ਬੋਲਣੀ ਪੈਣੀ ਆ

ਮਮਤਾ ਦਾ ਸਖਤ ਬਿਆਨ; ਜੇ ਬੰਗਾਲ 'ਚ ਰਹਿਣਾ ਬੰਗਾਲੀ ਬੋਲਣੀ ਪੈਣੀ ਆ

ਕਲਕੱਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੋ ਲੋਕ ਬੰਗਾਲ ਵਿੱਚ ਰਹਿਣਾ ਚਾਹੁੰਦੇ ਹਨ ਉਨ੍ਹਾਂ ਨੂੰ ਬੰਗਲਾ ਬੋਲੀ ਸਿੱਖਣੀ ਪਵੇਗੀ। 

ਮਮਤਾ ਬੈਨਰਜੀ ਨੇ ਭਾਜਪਾ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਭਾਜਪਾ ਸਮਝਦੀ ਹੈ ਕਿ ਮਸ਼ੀਨਾਂ ਵਿੱਚ ਗੜਬੜੀ ਕਰਕੇ ਜਿੱਤੀਆਂ ਕੁੱਝ ਸੀਟਾਂ ਸਹਾਰੇ ਉਹ ਬੰਗਾਲੀਆਂ ਅਤੇ ਘੱਟ ਗਿਣਤੀਆਂ ਨੂੰ ਕੁੱਟ ਲੈਣਗੇ ਤਾਂ ਉਨ੍ਹਾਂ ਨੂੰ ਇਹ ਵਹਿਮ ਆਪਣੇ ਦਿਮਾਗ ਵਿਚੋਂ ਕੱਢ ਦੇਣਾ ਚਾਹੀਦਾ ਹੈ।