ਅੱਤਵਾਦੀ ਫੰਡਿਗ ਮਾਮਲਿਆਂ 'ਚ ਹਾਫਿਜ਼ ਸਈਦ ਨੂੰ 11 ਸਾਲ ਦੀ ਸਜ਼ਾ

ਅੱਤਵਾਦੀ ਫੰਡਿਗ ਮਾਮਲਿਆਂ 'ਚ ਹਾਫਿਜ਼ ਸਈਦ ਨੂੰ 11 ਸਾਲ ਦੀ ਸਜ਼ਾ

ਇਸਲਾਮਾਬਾਦ: ਪਾਕਿਸਤਾਨ ਦੀ ਅਦਾਲਤ ਨੇ ਜਮਾਤ ਉਦ ਦਾਵਾਹ ਦੇ ਮੁਖੀ ਹਾਫਿਜ਼ ਸਈਦ ਨੂੰ ਅੱਤਵਾਦੀ ਗਤੀਵਿਧੀਆਂ ਲਈ ਫੰਡ ਕਰਨ ਦੇ ਦੋ ਮਾਮਲਿਆਂ 'ਚ ਦੋਸ਼ੀ ਮੰਨਦਿਆਂ 11 ਸਾਲਾਂ ਦੀ ਸਜ਼ਾ ਸੁਣਾਈ ਹੈ। 

ਪਾਕਿਸਤਾਨ ਦੀ ਸਪੈਸ਼ਲ ਅੱਤਵਾਦ ਵਿਰੋਧੀ ਅਦਾਲਤ ਦੇ ਜੱਜ ਹੁਸੈਨ ਭੱਟਾ ਨੇ ਇਹ ਫੈਂਸਲਾ ਸੁਣਾਇਆ। ਇਹਨਾਂ ਮਾਮਲਿਆਂ 'ਚ ਜਮਾਤ ਉਦ ਦਾਅਵਾ ਨਾਲ ਸਬੰਧਿਤ ਹੋਰ ਆਗੂਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ () ਵੱਲੋਂ ਸਈਦ ਖਿਲਾਫ ਕਾਰਵਾਈ ਲਈ ਪਾਕਿਸਤਾਨ 'ਤੇ ਭਾਰੀ ਦਬਾਅ ਬਣਾਇਆ ਗਿਆ ਸੀ।