ਲੰਬੀ ਛਾਲ ਵਿਚ ਭਾਰਤੀ ਅਥਲੀਟ ਸ਼ੈਲੀ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ 

ਲੰਬੀ ਛਾਲ ਵਿਚ ਭਾਰਤੀ ਅਥਲੀਟ ਸ਼ੈਲੀ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ 

ਅੰਮ੍ਰਿਤਸਰ ਟਾਈਮਜ਼ ਬਿਉਰੋ

ਨੈਰੋਬੀ : ਲੰਬੀ ਛਾਲ ਲਗਾਉਣ ਵਿੱਚ ਮਾਹਿਰ ਭਾਰਤੀ ਅਥਲੀਟ ਸ਼ੈਲੀ ਸਿੰਘ ਨੇ ਇਥੇ ਅੰਡਰ-20 ਵਿਸ਼ਵ ਅਥਲੈਟਿਕਸ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਇਕ ਸੈਂਟੀਮੀਟਰ ਦੀ ਦੂਰੀ ਦੇ ਫਰਕ ਨਾਲ ਸੋਨ ਤਗਮਾ ਜਿੱਤਣ ਤੋਂ ਵਾਂਝੀ ਰਹਿ ਗਈ। 17-ਵਰ੍ਹਿਆਂ ਦੀ ਇਸ ਅਥਲੀਟ ਨੇ ਆਪਣੇ ਕਰੀਅਰ ਦੀ ਸਭ ਤੋਂ ਲੰਬੀ 6.59 ਮੀਟਰ ਲੰਬੀ ਛਾਲ ਲਗਾਈ। ਇਸ ਮੁਕਾਬਲੇ ਵਿੱਚ ਸਵੀਡਨ ਦੀ ਮਾਜਾ ਅਸਕਾਗ ਨੇ 6.60 ਮੀਟਰ ਲੰਬੀ ਛਲਾਂਗ ਲਗਾਈ ਤੇ ਸੋਨ ਤਗਮਾ ਜਿੱਤਿਆ। ਯੁਕਰੇਨ ਦੀ ਮਾਰੀਆ ਹੋਰੀਲੋਵਾ ਨੇ 6.50 ਮੀਟਰ ਲੰਬੀ ਛਾਲ ਮਾਰ ਕੇ ਕਾਂਸੇ ਦਾ ਤਗਮਾ ਜਿੱਤਿਆ।