ਗੁਰਦੁਆਰਾ ਝੀਲ ਹਨੂਮਾਨ ਗੜ੍ਹ ਵਿਖੇ ਗੁਰਪੁਰਬ/ਨਗਰਕੀਰਤਨ ਮੌਕੇ ਕਲਾਕਾਰ ਸੱਦ ਕੇ ਰਹਿਤ ਮਰਿਯਾਦਾ ਨਾਲ ਖਿਲਵਾੜ ਕਰਣ ਦੀ ਹੋ ਰਹੀ ਹੈ ਕੋਸ਼ਿਸ਼

ਗੁਰਦੁਆਰਾ ਝੀਲ ਹਨੂਮਾਨ ਗੜ੍ਹ ਵਿਖੇ ਗੁਰਪੁਰਬ/ਨਗਰਕੀਰਤਨ ਮੌਕੇ ਕਲਾਕਾਰ ਸੱਦ ਕੇ ਰਹਿਤ ਮਰਿਯਾਦਾ ਨਾਲ ਖਿਲਵਾੜ ਕਰਣ ਦੀ ਹੋ ਰਹੀ ਹੈ ਕੋਸ਼ਿਸ਼

 ਜੱਥੇਦਾਰ ਅਕਾਲ ਤਖਤ ਸਾਹਿਬ ਜਲਦ ਕਰਣ ਕਾਰਵਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ          

ਨਵੀਂ ਦਿੱਲੀ 1 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਜਦੋ ਇਹ ਖ਼ਬਰ ਪੜੀ ਜਾਏਗੀ ਤਦ ਸਿੱਖ ਪੰਥ ਅੰਦਰ ਦਰਦ ਤੇ ਗੁੱਸਾ ਪੈਦਾ ਹੋਵੇਗਾ ਕਿਉਂਕਿ ਨਿਤ ਨਵੇਂ ਹੱਥਕੰਡੇ ਵਰਤ ਕੇ ਪੰਥਕ ਮਰਿਯਾਦਾ ਨੂੰ ਖੇਰੂ ਖੇਰੂ ਕਰਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੁਣ ਇਕ ਹੋਰ ਮਾਮਲਾ ਰਾਜਸਥਾਨ ਦੇ ਹਨੂਮਾਨ ਗੜ੍ਹ ਵਿਖੇ ਪਿੰਡ ਤਲਵਾੜਾ ਝੀਲ ਦੇ ਗੁਰੂਦੁਆਰਾ ਕਲਗੀਧਰ ਦੇ ਬਾਬਾ ਹਰਨੇਕ ਸਿੰਘ ਵਲੋਂ ਗੁਰੂ ਘਰ ਅੰਦਰ ਕਲਾਕਾਰਾਂ ਨੂੰ ਬੁਲਾਇਆ ਜਾ ਰਿਹਾ ਹੈ । ਗੁਰਪੁਰਬ ਅਤੇ ਨਗਰਕੀਰਤਨ ਮੌਕੇ ਚ ਰਾਗੀ/ ਢਾਡੀ ਗੁਰੂ ਸਾਹਿਬ ਜੀ ਦੀ ਬਾਣੀ/ਵਾਰਾਂ ਗਾਉਂਦੇ ਸੋਭਦੇ ਹਨ ਤੇ ਬਾਬੇ ਹਰਨੇਕ ਸਿਹੁੰ ਵਲੋਂ ਇਹ ਨਵਾਂ ਰਿਵਾਜ ਚਾਲੂ ਕਰਕੇ ਪੰਥਕ ਢਾਹ ਲਾਈ ਜਾ ਰਹੀ ਹੈ । ਲੱਗ ਰਿਹਾ ਹੈ ਕਿ ਬਾਬਿਆਂ ਨੂੰ ਕਲਾਕਾਰ ਸੱਦਣ ਨਾਲ ਸਿੱਖ ਮਰਿਯਾਦਾ ਨਾਲ ਫਰਕ ਨਹੀਂ ਪੈਣਾ ਸਿਰਫ ਆਪਣੀ ਵਾਹ ਵਾਹ ਖੱਟਣ ਵਾਸਤੇ ਗੁਰਮਤਿ ਦਾ ਘਾਣ ਕਰਨ ਲਗਿਆ ਓਹ ਇਕ ਵਾਰ ਵੀ ਨਹੀ ਸੋਚ ਰਹੇ ਹਨ ਇਸਦਾ ਨਵੀਂ ਪਨੀਰੀ ਤੇ ਕਿੰਨ੍ਹਾਂ ਮਾੜਾ ਅਸਰ ਪਵੇਗਾ । ਜੱਥੇਦਾਰ ਅਕਾਲ ਤਖਤ ਸਾਹਿਬ ਅਤੇ ਸਿੱਖਾਂ ਦੀ ਸਮੂਹ ਪੰਥਕ ਰਾਜਨੀਤਿਕ ਜਥੇਬੰਦੀਆਂ ਨੂੰ ਇਦਾਂ ਦੇ ਲੋਕਾਂ ਦਾ ਪੱਕਾ ਇਲਾਜ ਕਰਨਾ ਚਾਹੀਦਾ ਹੈ ਕਿਉਂਕਿ ਇਹ ਓਹ ਲੋਕ ਹਨ ਜੋ ਸਿੱਖ ਰਹਿਤ ਮਾਰਿਆਦਾ ਨਾਲ ਖਿਲਵਾੜ ਕਰਣ ਦੇ ਨਿੱਤ ਨਵੇ ਤਰੀਕੇ ਕੱਢ ਕੇ ਲਿਆਉਂਦੇ ਹਨ ।  ਮਾਮਲੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਫੋਨ ਕਰਨ ਤੇ ਸਾਡਾ ਚੁੱਕ ਨਹੀਂ ਰਹੇ ਹਨ ।