ਸਿਆਸੀ ਜਮਾਤਾਂ ਦੇਸ਼ ਨਿਵਾਸੀਆਂ ਨਾਲ ਝੂਠੇ ਵਾਅਦੇ ਕਰਕੇ, ਜਮਹੂਰੀਅਤ ਕਦਰਾਂ ਕੀਮਤਾਂ ਦਾ ਪੂਰਨ ਰੂਪ ਵਿਚ ਜਨਾਜ਼ਾਂ ਕੱਢਣ ਵਿਚ ਬਣ ਰਹੀਆ ਹਨ ਭਾਗੀ: ਮਾਨ

ਸਿਆਸੀ ਜਮਾਤਾਂ ਦੇਸ਼ ਨਿਵਾਸੀਆਂ ਨਾਲ ਝੂਠੇ ਵਾਅਦੇ ਕਰਕੇ, ਜਮਹੂਰੀਅਤ ਕਦਰਾਂ ਕੀਮਤਾਂ ਦਾ ਪੂਰਨ ਰੂਪ ਵਿਚ ਜਨਾਜ਼ਾਂ ਕੱਢਣ ਵਿਚ ਬਣ ਰਹੀਆ ਹਨ ਭਾਗੀ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 12 ਜੂਨ (ਮਨਪ੍ਰੀਤ ਸਿੰਘ ਖਾਲਸਾ) :- ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਕੌਮੀ ਸਿਆਸੀ ਪਾਰਟੀਆ ਵੱਲੋ ਆਪਣੇ ਨਿਵਾਸੀਆ ਨਾਲ ਸਮੇ-ਸਮੇ ਤੇ ਆਪਣੇ ਰਾਜ ਭਾਗ ਦੀ ਉਮਰ ਨੂੰ ਲੰਮਾਂ ਕਰਨ ਦੀ ਸਵਾਰਥੀ ਸੋਚ ਹਿੱਤ ਝੂਠੇ ਵਾਅਦੇ ਕਰਕੇ ਇਥੋ ਦੇ ਮਾਹੌਲ ਨੂੰ ਗੈਰ ਸਮਾਜਿਕ ਅਤੇ ਗੈਰ ਇਖਲਾਕੀ ਬਣਾਉਣ ਦੀਆਂ ਕਾਰਵਾਈਆ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿੰਨੇ ਅਫਸੋਸ ਅਤੇ ਸਰਮ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਅਹੁਦੇ ਤੇ ਬਿਰਾਜਮਾਨ ਲੋਕ ਵੀ ਇਨ੍ਹਾਂ ਸਿਆਸੀ ਪਾਰਟੀਆ ਦੇ ਕੋਲ ਵਿਕਣ ਲੱਗ ਪਏ ਹਨ । ਜਿਵੇਕਿ ਜਸਟਿਸ ਗੰਗੋਈ ਜੋ ਸੁਪਰੀਮ ਕੋਰਟ ਦੇ ਮੁੱਖ ਜੱਜ ਰਹਿ ਚੁੱਕੇ ਹਨ । ਉਨ੍ਹਾਂ ਨੂੰ ਹੁਕਮਰਾਨਾਂ ਨੇ ਰਾਮ ਮੰਦਰ-ਮਸਜਿਦ ਦੇ ਚੱਲ ਰਹੇ ਕੇਸ ਵਿਚ ਮੰਦਰ ਦੇ ਹੱਕ ਵਿਚ ਫੈਸਲਾ ਕਰਨ ਲਈ ਲਾਲਚ ਦਿੱਤਾ ਗਿਆ । ਜਦੋ ਜਸਟਿਸ ਗੰਗੋਈ ਨੇ ਸਭ ਕਦਰਾਂ ਕੀਮਤਾਂ, ਕਾਨੂੰਨੀ ਪ੍ਰਕਿਰਿਆ ਨੂੰ ਨਜਰਅੰਦਾਜ ਕਰਕੇ ਰਾਮ ਮੰਦਰ ਦੇ ਹੱਕ ਵਿਚ ਫੈਸਲਾ ਕਰ ਦਿੱਤਾ ਤਾਂ ਉਨ੍ਹਾਂ ਦੀ ਰਿਟਾਇਰਮੈਟ ਹੋਣ ਉਪਰੰਤ ਇਵਜਾਨੇ ਵੱਜੋ ਉਨ੍ਹਾਂ ਨੂੰ ਰਾਜ ਸਭਾ ਦਾ ਮੈਬਰ ਬਣਾ ਦਿੱਤਾ ਗਿਆ । ਜਦੋ ਚੀਫ ਜਸਟਿਸ ਵਰਗੀ ਸਖਸੀਅਤ ਹੀ ਹੁਕਮਰਾਨਾਂ ਵੱਲੋ ਖਰੀਦ ਲਈ ਜਾਂਦੀ ਹੈ ਫਿਰ ਇਥੇ ਜਮਹੂਰੀਅਤ ਕਿਥੇ ਬਾਕੀ ਰਹਿ ਜਾਂਦੀ ਹੈ। ਅਜਿਹੇ ਅਮਲ ਤਾਂ ਨਿਰਪੱਖਤਾ ਤੇ ਜਮਹੂਰੀਅਤ ਲਈ ਵੱਡਾ ਖਤਰਾ ਹਨ । 

ਉਨ੍ਹਾਂ ਲਹਿੰਦੇ ਵਾਲੇ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ, ਇੰਡੀਆਂ ਦੇ ਸਮਾਜਿਕ ਅਤੇ ਜਮਹੂਰੀਅਤ ਵਿਗੜਦੇ ਜਾ ਰਹੇ ਮਾਹੌਲ ਅਤੇ ਖਤਰੇ ਨੂੰ ਭਾਪਦੇ ਹੋਏ ਸੰਜੀਦਾ ਅਪੀਲ ਕਰਦੇ ਹੋਏ ਕਿਹਾ ਕਿ ਇਸ ਗੰਭੀਰ ਵਿਸੇ ਉਤੇ ਇਨ੍ਹਾਂ ਸਭ ਜਮਹੂਰੀਅਤ ਪਸ਼ੰਦ ਮੁਲਕਾਂ ਨੂੰ ਇੰਡੀਆ ਦੇ ਤਾਨਾਸਾਹ ਅਤੇ ਗੈਰ ਵਿਧਾਨਿਕ ਕਾਰਵਾਈਆ ਕਰਨ ਵਾਲੇ ਹੁਕਮਰਾਨਾਂ ਵਿਰੁੱਧ, ਮਨੁੱਖੀ ਹੱਕਾਂ ਦੀ ਸਹੀ ਮਾਇਨਿਆ ਵਿਚ ਰਾਖੀ ਕਰਨ ਹਿੱਤ ਕੌਮਾਂਤਰੀ ਕਾਨੂੰਨਾਂ, ਨਿਯਮਾਂ ਅਨੁਸਾਰ ਤੁਰੰਤ ਅੱਗੇ ਆਉਣਾ ਚਾਹੀਦਾ ਹੈ । ਇੰਡੀਆ ਵਿਚ ਜਮਹੂਰੀਅਤ ਦਾ ਘਾਣ ਹੋਣ ਦੇ ਵੱਧਦੇ ਜਾ ਰਹੇ ਖਤਰੇ ਨੂੰ ਰੋਕਣ ਲਈ ਆਪਣੀਆ ਇਨਸਾਨੀਅਤ ਤੇ ਮਨੁੱਖਤਾ ਪੱਖੀ ਸੋਚ ਅਨੁਸਾਰ ਅਮਲ ਕਰਨੇ ਚਾਹੀਦੇ ਹਨ ਤਾਂ ਕਿ ਇਹ ਸਿਆਸੀ ਜਮਾਤਾਂ ਆਪਣੇ ਸਵਾਰਥੀ ਰਾਜ ਭਾਗ ਪ੍ਰਾਪਤ ਕਰਨ ਵਾਲੇ ਹਿੱਤਾ ਅਧੀਨ ਇੰਡੀਆ ਦੀ ਜਮਹੂਰੀਅਤ ਲਈ ਹੋਰ ਨੁਕਸਾਨ ਨਾ ਕਰ ਸਕਣ ਅਤੇ ਇਥੋ ਦੇ ਨਿਵਾਸੀ ਇਨ੍ਹਾਂ ਛੋਟੀਆ-ਛੋਟੀਆ ਲਾਲਸਾਵਾ ਵਿਚ ਗ੍ਰਸਤ ਹੋ ਕੇ ਇਥੋ ਦੀ ਵਿਧਾਨਿਕ ਆਜਾਦੀ ਅਤੇ ਮਨੁੱਖੀ ਆਜਾਦੀ ਨੂੰ ਖਤਮ ਕਰਨ ਵਿਚ ਗੁੰਮਰਾਹ ਨਾ ਹੋ ਸਕਣ ।