ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦਾ ਮਸਲਾ ਵਾਈਟ ਹਾਊਸ ਪਹੁੰਚਿਆ

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦਾ ਮਸਲਾ ਵਾਈਟ ਹਾਊਸ ਪਹੁੰਚਿਆ

ਡੈਮੋਕਰੇਸੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ ।

ਜਦੋ ਚੋਣ ਲੜਨ ਦੀ ਆਗਿਆਂ ਸੰਵੀਧਾਨ ਅਨੁਸਾਰ ਦਿੱਤੀ ਗਈ ਹੈ। ਫਿਰ ਸਹੁੰ ਚੁੱਕਣ ਦੀ ਆਗਿਆ ਕਿਉਂ ਨਹੀਂ ?

ਕੇਸ ਸਰਕਾਰ ਚਲਾਵੇ, ਪਰ ਲੋਕਾਂ ਦੀ ਅਵਾਜ ਨੂੰ ਬੰਦ ਨਾ ਕਰੇ।

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਸ਼ਿਗਟਨ ਡੀ ਸੀ-( ਗਿੱਲ ) ਭਾਈ ਅੰਮ੍ਰਿਤਪਾਲ ਸਿੰਘ ਨੇ ਸੰਵੀਧਾਨ ਵਿੱਚ ਵਿਸ਼ਵਾਸ ਪ੍ਰਗਟਾਇਆ ਹੈ । ਚੋਣ ਕਮਿਸ਼ਨ ਨੇ ਚੋਣ ਲਣਨ ਦੀ ਆਗਿਆ ਦਿਤੀ ਹੈ। ਕਿੳਕਿ ਭਾਰਤ ਦੀ ਡੈਮੋਕਰੇਸੀ ਸੰਸਾਰ ਦੀ ਮਜ਼ਬੂਤ ਤੇ ਉਦਾਹਰਣ ਵਜੋਂ ਜਾਣੀ ਜਾਂਦੀ ਹੈ।ਭਾਈ ਅਮ੍ਰਿਤਪਾਲ ਸਿੰਘ ਖਡੂਰ ਸਾਹਿਬ ਹਲਕਾ ਪੰਜਾਬ ਦੀ ਅਵਾਜ ਬਣਿਆ ਹੈ।ਸੋ ਪਾਰਲੀਮੈਂਟ ਵਿੱਚ ਹਲਕੇ ਦੀਆਂ ਮੁਸ਼ਕਲਾਂ ਤੇ ਪੰਜਾਬ ਦੇ ਮੁੱਦਿਆਂ ਨੂੰ ਪੇਸ਼ ਕਰਨ ਦੇ ਅਧੀਕਾਰ ਦਿੱਤੇ ਗਏ ਹਨ।ਸੋ ਸਰਕਾਰ ਨੂੰ ਸਹੁੰ ਚੁੱਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਕਾ ਤੁਰੰਤ ਦੇਣਾ ਚਾਹੀਦਾ ਹੈ।

ਉੱਘੇ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਅਮਰੀਕਾ , ਡਾਕਟਰ ਸੁਰਿੰਦਰ ਸਿੰਘ ਗਿੱਲ ਅੰਬੈਸਡਰ ਫਾਰ ਪੀਸ ਸਿੱਖ ਕੁਮਿਨਟੀ ਯੂ ਐਸ ਏ ਤੇ ਆਸਿਫ ਮਹਿਮੂਦ ਸਾਊਥ ਏਸ਼ੀਅਨ ਸੰਯੁਕਤ ਰਾਜ ਦਾ ਕਮਿਸ਼ਨ

ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੇ ਕਮਿਸ਼ਨਰ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦਾ ਮਸਲਾ ਵਾਈਟ ਹਾਊਸ ਵਿਚ ਪਹੰਚਾਇਆ ਹੈ।ਇਸ ਸਬੰਧੀ ਇਸ ਤਿੰਨ ਮੈਂਬਰੀ ਡੈਲੀਗੇਟ ਨੇ ਸਿਧਾਰਥ ਅਈਅਰ ਸਪੈਸ਼ਲ ਅਡਵਾਈਜਰ ਉਪ ਰਾਸ਼ਟਰਪਤੀ ਅਮਰੀਕਾ ਕਮਲਾ ਹੈਰਿਸ ਨਾਲ ਇੱਕ ਘੰਟਾ ਗਲਬਾਤ ਕੀਤੀ ਹੈ। ਤਾਂ ਜੋ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁਕਾਈ ਜਾ ਸਕੇ।ਮਾਨਯੋਗ ਕਮਲਾ ਹੈਰਿਸ ਦੇ ਆਫ਼ਿਸ ਨੇ ਸਾਰੀ ਕਾਰਵਾਈ ਸਬੰਧੀ ਭਾਰਤ ਦੇ ਸੰਵੀਧਾਨ ਵਿੱਚ ਵਿਸ਼ਵਾਸ਼ ਰਖਣ ਵਾਲੇ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ। ਸੁਹਨਾ ਕਿਹਾ ਕਿ ਜੇਕਰ ਭਾਰਤ ਦਾ ਸਪੀਕਰ ਸਹੁੰ ਚੁਕਾਉਣ ਤੋਂ ਗੁਰੇਜ ਕਰੇਗਾ ਤਾਂ ਇਹ ਹਿਊਮਨ ਰਾਈਟਸ ਦੀ ਉਲੰਘਣਾ ਹੈ।

ਕਾਨੂੰਨ ਮੁਤਾਬਕ ਕੇਸ ਵੱਖਰੇ ਤੌਰ ਤੇ ਚਲਾਇਆ ਜਾਵੇ। ਪਰ ਨੈਸ਼ਨਲ ਸਕਿਉਰਟੀ ਐਕਟ NSA ਅਧੀਨ ਭਾਈ ਅਮ੍ਰਿਤਪਾਲ ਸਿੰਘ ਨੂੰ ਜੇਲ ਵਿੱਚ ਨਹੀ ਰੱਖਿਆ ਜਾ ਸਕਦਾ ਹੈ। ਉਹ ਭਾਰਤ ਲਈ ਕਿਸੇ ਪਾਸੇ ਤੋਂਖ਼ਤਰਾ ਨਹੀਂ ਹੈ। ਜਿਸਨੇ ਸੰਵੀਧਾਨ ਅਨੁਸਾਰ ਚੋਣ ਲੜਕੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ।

ਉਸਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਬੇਨਤੀ ਪੱਤਰ ਵੀ ਦਿੱਤਾ ਹੈ। ਸਰਕਾਰ ਨੂੰ ਤੁਰੰਤ ਸਹੁੰ ਚੁੱਕਣ ਦੀ ਪ੍ਰਵਾਨਗੀ ਦੇਕੇ ਸੰਵੀਧਾਨ ਪ੍ਰਤੀ ਵਫ਼ਾਦਾਰੀ ਸਬੂਤ ਦੇਣਾ ਚਾਹੀਦਾ ਹੈ।

ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਤੁਰੰਤ ਰਿਹਾਈ ਕਰਨੀ ਚਾਹੀਦੀ ਹੈ। ਮੋਦੀ ਸਰਕਾਰ ਨੂੰ ਘੱਟ ਗਿਣਤੀਆਂ ਦਾ ਪੱਖ ਪੂਰਨਾ ਚਾਹੀਦਾ ਹੈ।ਤਾਨਸ਼ਾਹੀ ਵਾਲਾ ਵਤੀਰਾ ਖਤਮ ਕਰਨਾ ਚਾਹੀਦਾ ਹੈ।

ਇਸ ਡੈਲੀਗੇਟ ਦਾ ਅਗਲਾ ਪੜਾ ਅਮਰੀਕਾ ਦੇ ਸਟੇਟ ਡਿਪਾਰਮੈਟ ਕੋਲੋ ਮਸਲਾ ਲੈ ਕੇ ਜਾਣਾ ਹੈ। ਜੇਕਰ ਸ਼ੈਸਨ ਤੋ ਪਹਿਲਾ ਪਹਿਲਾ ਭਾਈ ਅਮ੍ਰਿਤਪਾਲ ਸਿੰਘ ਦੀ ਰਿਹਾਈ ਨਾ ਕੀਤੀ ਗਈ।

ਵੀਹ ਸੈਨੇਟਰ ਤੇ ਕਾਗਰਸਮੈਨ ਇਕ ਵੱਖਰਾ ਪੱਤਰ ਭਾਰਤ ਦੇ ਸਪੀਕਰ ਨੂੰ ਦਸਤਖਤ ਕਰਕੇ ਭੇਜ ਰਹੇ ਹਨ। ਤਾਂ ਜੋ ਸਹੁੰ ਚੁੱਕਣ ਲਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਾਜ਼ਰੀ ਨੂੰ ਭਾਰਤ ਸਰਕਾਰ ਯਕੀਨੀ ਬਣਾਏ।