ਕੋਰੋਨਾ ਹਸਪਤਾਲ ਬਣਾਉਣ ਲਈ ਦਿੱਤਾ ਦਿਲੀ ਕਮੇਟੀ ਨੇ ਸੋਨੇ ਤੇ ਚਾਂਦੀ ਦਾ ਭੰਡਾਰ

ਕੋਰੋਨਾ ਹਸਪਤਾਲ ਬਣਾਉਣ ਲਈ ਦਿੱਤਾ ਦਿਲੀ ਕਮੇਟੀ ਨੇ ਸੋਨੇ ਤੇ ਚਾਂਦੀ ਦਾ ਭੰਡਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ 

ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 125 ਬੈੱਡਾਂ ਦੇ ਕੋਰੋਨਾ ਹਸਪਤਾਲ ਦੇ ਨਿਰਮਾਣ ਲਈ ਸੋਨੇ ਤੇ ਚਾਂਦੀ ਦਾ ਭੰਡਾਰ ਬਾਬਾ ਬਚਨ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪਿਆ ।  ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਹਸਪਤਾਲ ਦੀ ਉਸਾਰੀ ਬਾਬਾ ਬਚਨ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾਵੇਗੀ | ਕਮੇਟੀ 60 ਦਿਨਾਂ ਦੇ ਰਿਕਾਰਡ ਸਮੇਂ ਦੇ ਅੰਦਰ-ਅੰਦਰ ਇਹ ਹਸਪਤਾਲ ਸਥਾਪਤ ਕਰ ਲਵੇਗੀ | ਉਨ੍ਹਾਂ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਨਾਂਅ 'ਤੇ ਬਣ ਰਹੇ ਇਸ ਹਸਪਤਾਲ 'ਚ ਮਨੁੱਖਤਾ ਦੀ ਸੇਵਾ ਕੀਤੀ ਜਾਵੇਗੀ ।