ਆਰਐੱਸਐੱਸ ਅਤੇ ਭਾਰਤ ਸਰਕਾਰ ਦਾ ਹਿੰਦੂ ਰਾਸ਼ਟਰ ਪਲਾਨ!

ਆਰਐੱਸਐੱਸ ਅਤੇ ਭਾਰਤ ਸਰਕਾਰ ਦਾ ਹਿੰਦੂ ਰਾਸ਼ਟਰ ਪਲਾਨ!

ਚੰਡੀਗੜ੍ਹ: ਬੀਤੇ ਦਿਨੀਂ ਆਰ.ਐੱਸ.ਐੱਸ ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰਨ ਮਗਰੋਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ 2024 ਤੋਂ ਪਹਿਲਾਂ ਪਹਿਲਾਂ ਚੁਣ-ਚੁਣ ਕੇ ਭਾਰਤ ਵਿੱਚੋਂ ਬਾਹਰ ਕੱਢਿਆ ਜਾਵੇਗਾ। 

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਪ੍ਰਚਾਰ ਕਰਨ ਕੈਥਲ ਪਹੁੰਚੇ ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਕਿਹਾ, "ਅਸੀਂ ਫੇਰ 2024 ਵਿੱਚ ਵੋਟ ਮੰਗਣ ਤੁਹਾਡੇ ਸਾਹਮਣੇ ਆਵਾਂਗੇ, ਉਸ ਤੋਂ ਪਹਿਲਾਂ ਦੇਸ਼ ਵਿਚੋਂ ਇੱਕ ਇੱਕ ਘੁਸਪੈਠੀਏ ਨੂੰ ਚੁਣ-ਚੁਣ ਕੇ ਕੱਢਣ ਦਾ ਕੰਮ ਇਹ ਭਾਜਪਾ ਦੀ ਸਰਕਾਰ ਕਰੇਗੀ।"

ਜ਼ਿਕਰਯੋਗ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਦੀਆਂ ਨੀਤੀਆਂ 'ਤੇ ਪੂਰਾ ਕੁੰਢਾ ਹੈ ਅਤੇ ਜਿੱਥੇ ਆਰ.ਐੱਸ.ਐੱਸ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਕਰ ਰਹੀ ਹੈ ਉੱਥੇ ਭਾਰਤ ਸਰਕਾਰ ਲਗਾਤਾਰ ਮੁਸਲਮਾਨ ਘੱਟਗਿਣਤੀ ਨੂੰ ਨਿਸ਼ਾਨਾ ਬਣਾ ਰਹੀ ਹੈ। ਜਿੱਥੇ ਮੁਸਲਿਮ ਬਹੁਗਿਣਤੀ ਵਾਲੇ ਇਕੋ ਇਕ ਸੂਬੇ ਕਸ਼ਮੀਰ ਵਿੱਚ ਭਾਰਤ ਸਰਕਾਰ ਨੇ ਧਾਰਾ 370 ਹਟਾ ਕੇ ਸਿੱਧਾ ਕਬਜ਼ਾ ਕਰ ਲਿਆ ਹੈ ਅਤੇ ਭਾਰਤ ਦੇ ਬਾਕੀ ਹਿੰਦੀ ਭਾਸ਼ਾਈ ਸੂਬਿਆਂ ਅੰਦਰ ਮੁਸਲਮਾਨਾਂ ਦਾ ਹਿੰਦੂ ਭੀੜਾਂ ਹੱਥੋਂ ਕਤਲੇਆਮ ਕਰਾ ਕੇ ਦਹਿਸ਼ਤ ਫੈਲਾਈ ਜਾ ਰਹੀ ਹੈ ਤੇ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਰਾਹੀਂ ਹੁਣ ਗੈਰਕਾਨੂੰਨੀ ਪ੍ਰਵਾਸੀ ਦੱਸ ਕੇ ਮੁਸਲਮਾਨਾਂ ਨੂੰ ਭਾਰਤ ਵਿੱਚੋਂ ਕੱਢਣ ਦੀ ਨੀਤੀ 'ਤੇ ਕੰਮ ਚੱਲ ਰਿਹਾ ਹੈ ਜਿਸ ਨੂੰ 2024 ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।