ਕਸ਼ਮੀਰ 'ਤੇ ਨਜ਼ਰ, ਪਾਕਿਸਤਾਨ ਦਾ ਪੂਰਾ ਸਮਰਥਨ: ਚੀਨੀ ਰਾਸ਼ਟਰਪਤੀ ਜ਼ਿਨਪਿੰਗ

ਕਸ਼ਮੀਰ 'ਤੇ ਨਜ਼ਰ, ਪਾਕਿਸਤਾਨ ਦਾ ਪੂਰਾ ਸਮਰਥਨ: ਚੀਨੀ ਰਾਸ਼ਟਰਪਤੀ ਜ਼ਿਨਪਿੰਗ

ਚੰਡੀਗੜ੍ਹ: ਚੀਨੀ ਰਾਸ਼ਟਰਪਤੀ ਜ਼ਿਨਪਿੰਗ ਨੇ ਅੱਜ ਪਾਕਿਸਤਾਨ ਦੇ ਸਮਰਥਨ ਵਿੱਚ ਬਿਆਨ ਦੇ ਕੇ ਭਾਰਤ ਨੂੰ ਕੂਟਨੀਤਕ ਝਟਕਾ ਦਿੱਤਾ ਹੈ। ਜ਼ਿਨਪਿੰਗ ਨੇ ਅੱਜ ਕਿਹਾ ਕਿ ਉਹ ਕਸ਼ਮੀਰ ਦੇ ਹਾਲਾਤਾਂ 'ਤੇ ਨਿਗ੍ਹਾ ਰੱਖ ਰਹੇ ਹਨ ਅਤੇ ਪਾਕਿਸਤਾਨ ਦੇ ਹਿੱਤਾਂ ਨਾਲ ਜੁੜੇ ਮਸਲਿਆਂ ਵਿੱਚ ਪਾਕਿਸਤਾਨ ਦਾ ਸਮਰਥਨ ਕਰਨਗੇ। ਇਹ ਬਿਆਨ ਚੀਨ ਦੀ ਸਰਕਾਰੀ ਖਬਰ ਅਜੈਂਸੀ ਵੱਲੋਂ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਚੀਨ ਦੇ ਦੌਰੇ 'ਤੇ ਹਨ ਜਿੱਥੇ ਉਹਨਾਂ ਚੀਨੀ ਰਾਸ਼ਟਰਪਤੀ ਜ਼ਿਨਪਿੰਗ ਨਾਲ ਕਈ ਮਾਮਲਿਆਂ 'ਤੇ ਗੱਲਬਾਤ ਕੀਤੀ। ਇਹ ਦੁਵੱਲੀ ਗੱਲਵਾਤ ਇਸ ਲਈ ਵੀ ਅਹਿਮ ਹੈ ਕਿਉਂਕਿ ਚੀਨੀ ਰਾਸ਼ਟਰਪਤੀ ਨੇ 11 ਅਤੇ 12 ਅਕਤੂਬਰ ਨੂੰ ਭਾਰਤ ਦੇ ਦੋ ਦਿਨਾਂ ਦੌਰੇ 'ਤੇ ਆਉਣਾ ਹੈ ਜਿੱਥੇ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ।

ਚੀਨੀ ਖਬਰ ਅਜੈਂਸੀ ਦੀ ਰਿਪੋਰਟ ਮੁਤਾਬਿਕ ਚੀਨੀ ਰਾਸ਼ਟਰਪਤੀ ਨੇ ਇਮਰਾਨ ਖਾਨ ਨਾਲ ਮੁਲਾਕਾਤ ਦੌਰਾ ਕਿਹਾ ਕਿ ਕਸ਼ਮੀਰ ਦੇ ਹਾਲਾਤ ਵਿੱਚ ਕੌਣ ਸਹੀ ਅਤੇ ਕੌਣ ਗਲਤ ਇਹ ਬਿਲਕੁਲ ਸਾਫ ਹੈ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਮਸਲੇ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਆਪਸੀ ਗੱਲਬਾਤ ਜ਼ਰੀਏ ਹੱਲ ਕਰ ਲੈਣਾ ਚਾਹੀਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।