ਹਿਮਾਚਲ ਦੇ ਆਈਪੀਐਸ ਅਫਸਰ ਮੋਹਿਤ ਚਾਵਲਾ ਗੁਰਬਾਣੀ ਦੇ ਸ਼ਰਧਾਲੂ

ਹਿਮਾਚਲ ਦੇ ਆਈਪੀਐਸ ਅਫਸਰ ਮੋਹਿਤ ਚਾਵਲਾ ਗੁਰਬਾਣੀ ਦੇ ਸ਼ਰਧਾਲੂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਬਦੀ : ਗੁਰਬਾਣੀ ਦੇ ਪ੍ਰਤੀ ਆਸਥਾ ਰਖਣ ਵਾਲਾ ਨੌਜਵਾਨ ਆਈਪੀਐਸ ਅਫਸਰ ਮੋਹਿਤ ਚਾਵਲਾ 2010 ਬੈਚ ਦਾ ਹੈ । ਹਿਮਾਚਲ ਦੇ ਬੱਦੀ ਵਿੱਚ ਤਾਇਨਾਤ ਮੋਹਿਤ ਚਾਵਲਾ ਐਸ ਐਸ ਪੀ ਵਜੋਂ ਤਾਇਨਾਤ ਹਨ ਅਤੇ ਜਲਦ ਉਹ ਡੀਆਈਜੀ ਦਾ ਅਹੁਦਾ ਵੀ ਸੰਭਾਲਣਗੇ।

 ਐਸ ਐਸਪੀ ਮੋਹਿਤ ਚਾਵਲਾ ਦੇ ਦਫਤਰ ਜਿਸ ਵੇਲੇ ਗੁਰਬਾਣੀ ਦਾ ਗਾਇਨ ਚੱਲ ਰਿਹਾ ਹੁੰਦਾ ਹੈ ਉਸ ਵੇਲੇ ਉਨ੍ਹਾਂ ਦੇ ਪੈਰ ਨੰਗੇ ਹੁੰਦੇ ਹਨ । ਉਨ੍ਹਾਂ ਦੇ ਕਮਰੇ ਵਿੱਚ ਟੀਵੀ ਲੱਗਿਆ ਹੈ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਹਰ ਵੇਲੇ ਚੱਲ ਰਿਹਾ ਹੁੰਦਾ ਹੈ। ਮੋਹਿਤ ਚਾਵਲਾ ਦਾ ਇਹ ਅਧਿਆਤਮ ਰੂਪ ਪੂਰੇ ਜ਼ਿਲ੍ਹੇ ਵਿੱਚ ਚਰਚਾ ਦਾ ਵਿਸ਼ਾ ਹੈ ।

ਮੋਹਿਤ ਚਾਵਲਾ ਦਾ ਕਹਿਣਾ ਹੈ ਕਿ ਪੂਰਾ ਦਿਨ ਗੁਰਬਾਣੀ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪੈਂਦੀ ਹੈ ਤਾਂ ਉਨ੍ਹਾਂ ਦਾ ਮਨ ਪੋਜ਼ੀਟਿਵ ਰਹਿੰਦਾ ਹੈ ਅਤੇ ਮਜ਼ਬੂਤੀ ਨਾਲ ਕੰਮ ਕਰਨ ਅਤੇ ਫੈਸਲੇ ਲੈਣ ਦੀ ਤਾਕਤ ਮਿਲਦੀ ਹੈ ।