ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਪੀਐਚਡੀ ਦਾ ਕਤਲ; ਹਿੰਦੁਸਤਾਨੀ ਅਜੇਂਸੀਆਂ 'ਤੇ ਦੋਸ਼

ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਪੀਐਚਡੀ ਦਾ ਕਤਲ; ਹਿੰਦੁਸਤਾਨੀ ਅਜੇਂਸੀਆਂ 'ਤੇ ਦੋਸ਼
ਹਰਮੀਤ ਸਿੰਘ ਪੀਐਚਡੀ

ਅੰਮ੍ਰਿਤਸਰ: ਸਿੱਖ ਅਜ਼ਾਦੀ ਲਈ ਸੰਘਰਸ਼ਸ਼ੀਲ ਹਥਿਆਰਬੰਦ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਆਗੂ ਹਰਮੀਤ ਸਿੰਘ ਪੀਐਚਡੀ ਦੀ ਮੌਤ ਦੀ ਖਬਰ ਆ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਾਹੌਰ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹਰਮੀਤ ਸਿੰਘ ਪੀਐਚਡੀ ਦਾ ਕਤਲ ਕਰਨ ਦੀ ਜਾਣਕਾਰੀ ਹੈ।

ਬਰਤਾਨੀਆ ਦੀ ਸਿੱਖ ਜਥੇਬੰਦੀ ਵੱਲੋਂ ਹਰਮੀਤ ਸਿੰਘ ਪੀਐਚਡੀ ਦੀ ਫੋਟੋ ਸਾਂਝੀ ਕਰਦਿਆਂ ਆਪਣੇ ਟਵਿੱਟਰ ਖਾਤੇ 'ਤੇ ਲਿਖਿਆ ਗਿਆ ਕਿ, "ਪਾਕਿਸਤਾਨ ਸਥਿਤ ਗੁਰਦੁਆਰਾ ਚਾਹਲ ਸਾਹਬ ਤੋਂ ਵਾਪਸ ਆਪਣੇ ਘਰ ਆਉਂਦਿਆਂ ਦੋ ਹਿੰਦੁਸਤਾਨੀ ਅਜੈਂਟਾਂ ਵੱਲੋਂ ਹਰਮੀਤ ਸਿੰਘ ਪੀਐਚਡੀ 'ਤੇ ਗੋਲੀਆਂ ਚਲਾਈਆਂ ਗਈਆਂ।"

ਉਹਨਾਂ ਲਿਖਿਆ, "ਇਸ ਦੌਰਾਨ ਹੋਈ ਝੜਪ 'ਚ ਦੁਸ਼ਮਣ ਨਾਲ ਲੜਦਿਆਂ ਭਾਈ ਸਾਹਬ ਦੇ ਕਈ ਗੋਲੀਆਂ ਲੱਗੀਆਂ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਥੇਦਾਰ ਭਾਈ ਹਰਮੀਤ ਸਿੰਘ ਪੀਐਚਡੀ ਨੇ ਸ਼ਹਾਦਤ ਪ੍ਰਾਪਤ ਕੀਤੀ।"

ਸਿੱਖ ਯੂਥ ਯੂਕੇ ਵੱਲੋਂ ਕੀਤੇ ਟਵੀਟ ਵਿਚ ਲਿਖਿਆ ਗਿਆ, "ਪੀਐਚਡੀ ਅੱਜ ਦੇ ਖਾਲਿਸਤਾਨੀ ਜੁਝਾਰੂਆਂ 'ਚ ਸਭ ਤੋਂ ਵੱਧ ਪੜ੍ਹਿਆਂ ਲਿਖਿਆਂ ਵਿਚੋਂ ਇਕ ਸੀ। ਪਿਛਲੇ 10 ਸਾਲਾਂ 'ਚ ਕੇਐਲਐਫ ਦੇ ਬਹੁਤੇ ਐਕਸ਼ਨਾਂ ਪਿੱਛੇ ਉਹਨਾਂ ਦਾ ਹੀ ਦਿਮਾਗ ਕੰਮ ਕਰਦਾ ਸੀ।"

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।