ਬ੍ਰਿਟਿਸ਼-ਇੰਡੀਆ ਐਵਾਰਡ ਨੂੰ ਨਕਾਰਨ ਵਾਲੇ ਨੌਜਵਾਨ ਦਾ ਸਿੱਖਾਂ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਮੈਡਲ ਨਾਲ ਸਨਮਾਨ

ਬ੍ਰਿਟਿਸ਼-ਇੰਡੀਆ ਐਵਾਰਡ ਨੂੰ ਨਕਾਰਨ ਵਾਲੇ ਨੌਜਵਾਨ ਦਾ ਸਿੱਖਾਂ ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਮੈਡਲ ਨਾਲ ਸਨਮਾਨ
ਜਸਪ੍ਰੀਤ ਸਿੰਘ

ਲੰਡਨ: ਭਾਰਤ ਵੱਲੋਂ ਸਿੱਖਾਂ 'ਤੇ ਕੀਤੇ ਜਾਂਦੇ ਜੁਲਮਾਂ ਖਿਲਾਫ ਆਪਣਾ ਵਿਰੋਧ ਦਰਜ ਕਰਾਉੁਂਦਿਆਂ ਬ੍ਰਿਟਿਸ਼-ਇੰਡੀਆ ਐਵਾਰਡ ਲੈਣ ਤੋਂ ਇਨਕਾਰ ਕਰਨ ਵਾਲੇ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੂੰ 'ਵਰਲਡ ਸਿੱਖ ਪਾਰਲੀਮੈਂਟ' ਵੱਲੋਂ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। 

ਇਸ ਸਬੰਧੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਸਪ੍ਰੀਤ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਸਿਰਪਾਓ, ਸ੍ਰੀ ਸਾਹਿਬ ਅਤੇ ਸ਼ਹੀਦ ਜਰਨੈਲ ਹਰੀ ਸਿੰਘ ਨਲੂਆ ਮੈਡਲ ਨਾਲ ਸਨਮਾਨਿਤ ਕੀਤੇ ਜਾਣ 'ਤੇ ਉਹ ਖੁਦ ਨੂੰ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਮਹਿਸੂਸ ਕਰ ਰਿਹਾ ਹੈ। 

ਜਸਪ੍ਰੀਤ ਸਿੰਘ ਵੱਲੋਂ ਬ੍ਰਿਟਿਸ਼-ਇੰਡੀਆ ਐਵਾਰਡ ਲੈਣ ਤੋਂ ਇਨਕਾਰ ਕਰਨ ਸਬੰਧੀ ਜੋ ਬਿਆਨ ਜਾਰੀ ਕੀਤਾ ਗਿਆ ਸੀ ਉਸ ਨੂੰ ਤੁਸੀਂ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਪੜ੍ਹ ਸਕਦੇ ਹੋ। 

ਸਿੱਖ ਨੌਜਵਾਨ ਵੱਲੋਂ ਬ੍ਰਿਟਿਸ਼-ਇੰਡੀਆ ਅਵਾਰਡ ਲੈਣ ਤੋਂ ਇਨਕਾਰ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ