ਸਿੱਖ ਪੰਚਾਇਤ ਨੇ ਸੰਗਤਾਂ ਲਈ ਫਲੂ ਸ਼ਾਟਸ ਦਾ ਕੀਤਾ ਪ੍ਰਬੰਧ

ਸਿੱਖ ਪੰਚਾਇਤ ਨੇ ਸੰਗਤਾਂ ਲਈ ਫਲੂ ਸ਼ਾਟਸ ਦਾ ਕੀਤਾ ਪ੍ਰਬੰਧ

ਫਰੀਮੌਂਟ/ਏਟੀ ਨਿਊਜ਼ : 
ਗੁਰਦੁਆਰਾ ਸਾਹਿਬ ਫਰੀਮੌਂਟ ਨਾਲ ਸਬੰਧਤ ਸਿੱਖ ਪੰਚਾਇਤ ਦੇ ਜਸਪ੍ਰੀਤ ਸਿੰਘ ਅਟਵਾਲ ਜੋ ਵਾਲਗਰੀਨ ਵਿਚ ਫਾਰਮਾਸਿਸਟ ਹਨ, ਨੇ ਫਰੀਮੌਂਟ ਦੀਆਂ ਸੰਗਤਾਂ ਲਈ ਫ੍ਰੀ ਫਲੂ ਸ਼ਾਟਸ ਦਾ ਪ੍ਰਬੰਧ ਕੀਤਾ ਤੇ ਗੁਰਦੂਆਰਾ ਸਾਹਿਬ ਵਿਖੇ ਉਹਨਾਂ ਨੇ ਇਹ ਕੈਂਪ ਲਾਇਆ। ਗੁਰਦੁਆਰਾ ਸਾਹਿਬ ਫਰੀਮੌਂਟ ਦੀ ਸੁਪਰੀਮ ਕੌਸਲ ਦੇ ਮੈਂਬਰ ਭਾਈ ਜਸਵਿੰਦਰ ਸਿੰਘ ਜੰਡੀ ਤੇ ਭਾਈ ਐਸਪੀ ਨੇ ਦੱਸਿਆ ਕਿ ਕਈ ਲੋਕ ਡਾਕਟਰ ਕੋਲ ਜਾਕੇ ਟੀਕਾ ਲਗਵਾਉਣ ਦੀ ਘੌਲ ਕਰ ਜਾਂਦੇ ਹਨ, ਇਸ ਲਈ ਸਮੇਂ-ਸਮੇਂ ਜਸਪ੍ਰੀਤ ਸਿੰਘ ਵੱਲੋਂ ਇਹ ਉਦਮ ਕੀਤਾ ਜਾਂਦਾ ਹੈ। ਅਸੀਂ ਉਸ ਦੇ ਧੰਨਵਾਦੀ ਹਾਂ।