300 ਮੀਟਰ ਨੋਚ ਬਣਾ ਕੇ ਤਿੰਨ ਦਿਨਾਂ ਵਿੱਚ ਸਤਲੁਜ ਦਰਿਆ ਦੇ ਪਾੜ ਨੂੰ ਬੰਨ੍ਹ ਮਾਰਿਆ

ਜਲੰਧਰ: ਪਿੰਡ ਜਾਣੀਆਂ ਜ਼ਿਲ੍ਹਾ ਜਲੰਧਰ ਨੇੜੇ ਪਏ ਪਾੜ ਵਿੱਚ ਅੱਜ ਸਵੇਰੇ ਉਦੋਂ ਵੱਡੀ ਕਾਮਯਾਬੀ ਮਿਲੀ ਜਦੋ 6 ਵਜੇ ਦੇ ਕਰੀਬ ਪਾਣੀ ਜਾਣਾ ਬੰਦ ਹੋ ਗਿਆ। ਸੇਵਾਦਾਰਾਂ ਨੇ 300 ਮੀਟਰ ਤੋਂ ਵੱਡੀ ਨੋਚ ਬਣਾ ਕੇ ਸਤਲੁਜ ਦਰਿਆ ਦਾ ਵਹਿਣ ਬਦਲ ਕੇ ਇਸ ਪਾੜ੍ਹ ਨੂੰ ਬੰਦ ਕੀਤਾ। 

ਇਸ ਨੋਚ ਦੇ ਬਣਨ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਘੱਟ ਗਿਆ ਹੈ ਤੇ ਇੱਥੇ ਸੜਕੀ ਆਵਾਜਾਈ ਸ਼ੁਰੂ ਹੋ ਗਈ ਹੈ। ਪੰਜਾਬ ਦੇ ਲੋਕਾਂ ਵਿਚ ਇੰਨਾ ਭਾਰੀ ਉਤਸ਼ਾਹ ਹੈ ਕਿ ਉਹ ਆਪੋ ਆਪਣੇ ਇਲਾਕਿਆਂ ਵਿਚੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚ ਰਹੇ ਹਨ। 

ਸੰਗਤਾਂ ਅਤੇ ਫੌਜ ਦੇ ਸਹਿਯੋਗ ਨਾਲ ਬਣਾਈ ਗਈ ਨੋਚ ਨਾਲ ਸਤਲੁਜ ਦਰਿਆ ਦਾ ਵਹਿਣ ਮੁੜ ਪੁਰਾਣੀ ਥਾਂ ਤੇ ਵੱਗਣ ਲੱਗ ਪਿਆ ਹੈ। ਤਿੰਨ ਦਿਨਾਂ ਤੋਂ ਨੋਚ ਬਣਾਈ ਜਾ ਰਹੀ ਸੀ ਤੇ 20-20 ਘੰਟੇ ਕੰਮ ਕੀਤਾ ਜਾ ਰਿਹਾ ਸੀ। ਇਹ ਨੋਚ ਸਤਲੁਜ ਦਰਿਆ ਦੇ ਵਹਿਣ ਨੂੰ ਮੋੜਨ ਵਿੱਚ ਵੱਡੀ ਮੱਦਦਗਾਰ ਸਾਬਿਤ ਹੋਈ ਹੈ।