ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ

ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲਾ ਪਹਿਲਾ ਦਸਤਾਰਧਾਰੀ ਸਿੱਖ
ਅੰਮ੍ਰਿਤਪਾਲ ਸਿੰਘ

ਲੁਧਿਆਣਾ: ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਰਾਇਲ ਅਸਟ੍ਰੇਲੀਅਨ ਨੇਵੀ ਵਿੱਚ ਸ਼ਾਮਿਲ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣੇ ਹਨ। 

ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਮੇਰੇ ਖੂਨ ਵਿੱਚ ਹੈ। ਸਿੱਖ ਦਾ ਮਤਲਬ ਹੀ ਸੰਤ ਤੇ ਸਿਪਾਹੀ ਹੈ ਭਾਵ ਕਿ ਤੁਹਾਡੇ ਵਿੱਚ ਸੰਤ ਵਾਂਗ ਰੂਹਾਨੀਅਤ ਹੋਣੀ ਚਾਹੀਦੀ ਹੈ ਅਤੇ ਤੁਸੀਂ ਸਿਪਾਹੀ ਵਾਂਗ ਮਜ਼ਬੂਤ ਅਤੇ ਦਲੇਰ ਹੋਣੇ ਚਾਹੀਦੇ ਹੋ। ਉਹਨਾਂ ਕਿਹਾ ਕਿ ਨੇਵੀ ਦਾ ਹਿੱਸਾ ਬਣਨ ਦਾ ਮਤਲਬ ਹੈ ਕਿ ਦੇਸ਼ ਅਤੇ ਭਾਈਚਾਰੇ ਦੀ ਸੁਰੱਖਿਆ ਕਰਦਿਆਂ ਤੁਹਾਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ