ਦਿੱਲੀ ਹਿੰਸਾ: ਤਾਹਿਰ ਹੁਸੈਨ ਅਤੇ ਮੁਸਲਿਮ ਜਥੇਬੰਦੀ ਪੀਐਫਆਈ ਖਿਲਾਫ ਈਡੀ ਨੇ ਮਾਮਲਾ ਦਰਜ ਕੀਤਾ

ਦਿੱਲੀ ਹਿੰਸਾ: ਤਾਹਿਰ ਹੁਸੈਨ ਅਤੇ ਮੁਸਲਿਮ ਜਥੇਬੰਦੀ ਪੀਐਫਆਈ ਖਿਲਾਫ ਈਡੀ ਨੇ ਮਾਮਲਾ ਦਰਜ ਕੀਤਾ

ਨਵੀਂ ਦਿੱਲੀ: ਦਿੱਲੀ ਵਿਚ ਹੋਈ ਹਿੰਸਾ ਸਬੰਧੀ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਨਿਸ਼ਾਨਾ ਮੁਸਲਮਾਨਾਂ ਨੂੰ ਹੀ ਬਣਾਇਆ ਜਾ ਰਿਹਾ ਹੈ। ਹਿੰਸਾ ਦੇ ਮਾਮਲਿਆਂ 'ਚ ਗ੍ਰਿਫਤਾਰ ਕੀਤੇ ਗਏ ਕਾਉਂਸਲਰ ਤਾਹਿਰ ਹੁਸੈਨ ਸਮੇਤ ਮੁਸਲਿਮ ਜਥੇਬੰਦੀ ਪੀਐਫਆਈ ਅਤੇ ਕੁੱਝ ਹੋਰ ਲੋਕਾਂ ਨੂੰ ਇਨਫੋਰਸਮੈਂਟ ਡਾਇਰੈਟੋਰੇਟ (ਈਡੀ) ਨੇ ਹਿਰਾਸਤ ਵਿਚ ਲਿਆ ਹੈ। ਇਹਨਾਂ 'ਤੇ ਹਿੰਸਾ ਭੜਕਾਉਣ ਲਈ ਪੈਸਾ ਮੁਹੱਈਆ ਕਰਾਉਣ ਅਤੇ ਹਵਾਲੇ ਦੇ ਦੋਸ਼ ਲਾਏ ਗਏ ਹਨ। 

ਦੱਸ ਦਈਏ ਕਿ ਤਾਹਿਰ ਹੁਸੈਨ ਨੂੰ ਹਿੰਸਾ ਦੌਰਾਨ ਮਾਰੇ ਗਏ ਹੋਏ ਆਈਬੀ ਦੇ ਅਫਸਰ ਦੇ ਕਤਲ ਮਾਮਲੇ 'ਚ ਵੀ ਨਾਮਜ਼ਦ ਕੀਤਾ ਗਿਆ ਹੈ। ਪੈਸਾ ਹਵਾਲਗੀ ਦੇ ਮਾਮਲੇ 'ਚ ਪੀਐਫਆਈ ਜਥੇਬੰਦੀ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। 

ਪੀਐਫਆਈ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ਨੂੰ ਖੋਲ੍ਹ ਕੇ ਪੜ੍ਹੋ: 
ਕੀ ਹੈ ਪੀਐਫਆਈ?