ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਭਾਈ ਹਰਮੀਤ ਸਿੰਘ ਪੀ.ਐੱਚ.ਡੀ ਦੀਆਂ ਤਸਵੀਰਾਂ ਸ਼ਹੀਦੀ ਗੈਲਰੀ ਵਿੱਚ ਲੱਗੀਆਂ

ਭਾਈ ਹਰਮਿੰਦਰ ਸਿੰਘ ਮਿੰਟੂ ਅਤੇ ਭਾਈ ਹਰਮੀਤ ਸਿੰਘ ਪੀ.ਐੱਚ.ਡੀ ਦੀਆਂ ਤਸਵੀਰਾਂ ਸ਼ਹੀਦੀ ਗੈਲਰੀ ਵਿੱਚ ਲੱਗੀਆਂ

"ਸਿੱਖ ਯੂਥ ਯੂ,ਕੇ ਨੇ ਖਾਲਿਸਤਾਨ ਦੇ ਸ਼ਹੀਦਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਸਮਰਪਤਿ ਕਰਾਇਆ ਸਲਾਨਾ ਸਮਾਗਮ "

ਲੰਡਨ: ਸਿੱਖ ਯੂਥ ਯੂ,ਕੇ ਵਲੋਂ ਦਸਮੇਸ਼ ਦਰਬਾਰ ਗੁਰਦਵਾਰਾ ਲੈਸਟਰ ਵਿਖੇ ਖਾਲਿਸਤਾਨ ਦੀ ਜੰਗੇ ਅਜਾਦੀ ਦੇ ਸ਼ਹੀਦਾਂ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਨੂੰ ਸਮਰਪਤਿ  ਸਾਲਾਨਾ ਸਮਾਗਮ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੜੇ ਹੀ ਜੋਸ਼ੋ ਖਰੋਸ਼ ਨਾਲ ਕਰਵਾਇਆ ਗਿਆ ।  ਸ਼ਹੀਦਾਂ ਦੇ ਨਮਿੱਤ  ਅਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਿੱਖ ਨੌਜਵਾਨਾਂ ਦੇ ਰਾਗੀ ਜਥੇ ਵਲੋਂ ਆਰਤੀ ਦੇ ਸ਼ਬਦਾਂ ਦਾ ਗਾਇਣ ਕਰਨ ਮਗਰੋਂ  ਯੂ,ਕੇ ਦੇ ਜੰਮਪਲ ਨੌਜਵਾਨ ਪ੍ਰਚਾਰਕ ਭਾਈ ਮਨੀ ਸਿੰਘ ਸਲੋਹ ਵਲੋਂ ਸਿੱਖ ਇਤਿਹਾਸ ਦੀ ਕਥਾ ਕੀਤੀ ਗਈ ਉਪਰੰਤ ਬੀਬੀ ਤਰਨ ਕੌਰ ਅਤੇ ਭਾਈ ਅਵਿਨਾਸ਼ ਸਿੰਘ ਦੇ ਜਥਆਿਂ ਨੇ  ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ । ਗੁਰਦਵਾਰਾ ਪਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਰਨੈਲ ਸਿੰਘ ਰਾਣਾ ਨੂੰ ਸਿੱਖ ਯੂਥ ਯੂ,ਕੇ  ਦੀ ਤਰਫੋਂ  ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਸ਼ਹੀਦ ਭਾਈ ਹਰਮਿੰਦਰ ਸਿੰਘ ਨਿਹੰਗ ਉਰਫ ਮਿੰਟੂ ਅਤੇ ਸ਼ਹੀਦ ਭਾਈ ਹਰਮੀਤ ਸਿੰਘ ਉਰਫ ਪੀ,ਐੱਚ,ਡੀ ਦੀਆਂ ਤਸਵੀਰਾਂ ਭੇਂਟ ਕਰਦਿਆਂ ਸਿਰੋਪਾਉ ਨਾਲ ਸਨਮਾਨਿਤ ਕੀਤਾ।

ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਉਕਤ ਦੋਵਾਂ ਸ਼ਹੀਦਾਂ ਦੀਆਂ ਤਸਵੀਰਾਂ ਉਸੇ ਵਕਤ  ਗੁਰਦਵਾਰਾ ਸਾਹਿਬ ਦੇ ਲੰਗਰ ਹਾਲ ਵਿੱਚ ਬਣੀ ਸ਼ਹੀਦੀ ਗੈਲਰੀ ਵਿੱਚ ਸ਼ਸ਼ੋਬਿਤ ਕਰ ਦਿੱਤੀਆਂ ਗਈਆਂ , ਜਿਸਦਾ ਸਿੱਖ ਸੰਗਤਾਂ ਨੇ ਜੈਕਾਰਿਆਂ ਅਤੇ ਖਾਲਿਸਤਾਨ ਦੇ ਨਾਹਰਿਆਂ ਨਾਲ ਗਰਮਜੋਸ਼ੀ ਨਾਲ ਸਵਾਗਤ ਕੀਤਾ । ਯੂਨਾੲਿਟਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਿੱਖ ਸੰਗਤਾਂ ਨੂੰ ਖਾਲਿਸਤਾਨ ਦੇ ਸ਼ਹੀਦਾਂ,ਸਿੱਖ ਮਸਲਿਆਂ ਅਤੇ ਸਿੱਖਾਂ ਦੇ ਕੌਮੀ ਨਿਸ਼ਾਨੇ ਬਾਰੇ ਵਾਰ ਵਾਰ ਜਾਣੂ ਕਰਵਾਉਂਦਿਆਂ ਇਸ ਦੀ ਪੂਰਤੀ  ਲਈ ਯਤਨਸ਼ੀਲ ਕਾਫਲਿਆਂ ਦਾ ਸਾਥ ਦੇਣ ਦੀ ਅਪੀਲ ਕੀਤੀ । ਭਾਈ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾਤਾ ਭਾਈ ਗੁਰਪ੍ਰੀਤ ਸਿੰਘ ਜੌਹਲ ਨੇ   ਜਿੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਤਿ ਕੀਤੇ ਉੱਥੇ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਬਾਰੇ ਸਿੱਖ ਸੰਗਤਾਂ ਨੂੰ ਜਾਣੂ ਕਰਵਾਇਆ । ਸਟੇਜ ਤੋਂ  ਸਿੱਖ ਕੌਮ ਵਿੱਚ ਦੁਬਿਧਾ ਪਾਉਣ ਵਾਲੇ ਅਤੇ ਕੌਮ ਵਿੱਚ ਖਾਨਾ ਜੰਗੀ ਦੇ ਹਾਲਾਤ ਪੈਦਾ ਕਰਨ ਲਈ ਯਤਨਸ਼ੀਲ ਵਿਵਾਦ ਗ੍ਰਸਤ ਪ੍ਰਚਾਰਕਾਂ,ਆਗੂਆਂ  ਨੂੰ ਆੜੇ ਹੱਥੀ ਲਿਆ । ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਤੁਲਨਾ ਨਕਲੀ ਨਿਰੰਕਾਰੀ ਗੁਰਬਚਨ ਸਿੰਹੁ ਨਾਲ ਕਰਦਿਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਗੁਰਬਾਣੀ,ਗੁਰਇਤਿਹਾਸ,ਸਿੱਖ ਇਤਿਹਾਸ, ਸਿੱਖ ਸਰੋਤਾਂ, ਗੁਰ ਅਸਥਾਨਾਂ ਤੇ ਕਿੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਮੂੰਹ ਨਾ ਲਾਇਆ ਜਾਵੇ।

ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਬਾਰੇ ਬੋਲਦਿਆਂ ਆਖਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ  ਸਰਵਉੱਚ ਸੀ,ਸਰਵਉੱਚ ਹੈ ਅਤੇ ਸਦਾ ਹੀ ਸਰਵਉੱਚ ਰਹੇਗਾ ,ਇਸ ਨਾਲ ਟਕਰਾਉਣ ਵਾਲਿਆਂ ਸਦਾ ਹੀ ਹਸ਼ਰ ਮਾੜਾ ਹੋਇਆ ਹੈ ,ਕਿਉਂ ਕਿ ਇਸਦੀ ਸਿਰਜਣਾ ਛੇਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਨਾਲ ਉਹਨਾਂ ਦੀ ਗਿਰਾਨੀ ਹੇਠ ਸਤਿਕਾਰਯੋਗ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਵਰਗੇ ਬ੍ਰਹਮਗਿਆਨੀ ਮਹਾਂਪੁਰਖਾਂ ਦੇ ਕਰ ਕਮਲਾਂ ਨਾਲ ਕੀਤੀ ਗਈ ਹੈ ।  ਇਸ ਗੱਲ ਤੇ ਜੋਰ ਦਿੱਤਾ ਗਿਆ ਕਿ ਖਾਲਿਸਤਾਨ ਦੇ ਸ਼ਹੀਦਾਂ ਬਾਰੇ ਗਲਤ ਪ੍ਰਚਾਰ ਕਰਨ ਵਾਲਿਆਂ ਤੋਂ ਸਿੱਖ ਕੌਮ ਸੁਚੇਤ ਰਹੇ ਕਿਉਂ ਕਿ ਇਹ ਸੰਘਰਸ਼ ਹੱਕ,ਸੱਚ,ਇਨਸਾਫ ਅਤੇ ਧਰਮ ਤੇ ਅਧਾਰਿਤ ਹੈ ਅਤੇ ਖਾੜਕੂ ਯੋਧਿਆਂ ਦੀਆਂ ਕੁਰਬਾਨੀਆਂ  ਮਹਾਨ ਹਨ । ਜਿਹਨਾਂ ਯੋਧਿਆਂ ਨੇ ਇਸ  ਕੌਮੀ ਸੰਘਰਸ਼ ਵਿੱਚ ਯੋਗਦਾਨ ਪਾਇਆ ਉਹਨਾਂ ਦਾ ਕੋਈ ਨਿੱਜੀ ਮੁਫਾਦ ਨਹੀਂ ਸੀ ।ਸਿੱਖ ਨੌਜਵਾਨਾਂ ਦੀ ਕਨੂੰਨੀ ਤੌਰ ਤੇ ਮੱਦਦ ਕਰ ਰਹੇ ਭਾਈ ਕੀਰਤ ਸਿੰਘ ਸੌਲੈਸਟਰ ਨੇ ਬਰਤਾਨਵੀ ਸਿੱਖ ਨੌਜਵਾਨਾਂ ਨਾਲ  ਭਾਰਤ ਸਰਕਾਰ ਦੇ ਇਸ਼ਾਰੇ ਤੇ  ਬਰਤਾਨਵੀ ਪੁਲਿਸ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ।

ਭਾਈ ਹਰਜੀਤ ਸਿੰਘ ਨੇ ਜੇਲ੍ਹ ਵਿੱਚੋਂ ਫੋਨ ਰਾਹੀਂ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ।ਜੋ ਕਿ ਯੂ,ਕੇ ਵਿੱਚ 17 ਸਾਲ ਦੀ ਕੈਦ ਕੱਟ ਰਿਹਾ ਹੈ । ਭਾਈ ਹਰਦੀਪ ਸਿੰਘ ਮਾਨੋਚਾਹਲ ਦੇ ਢਾਡੀ ਜਥੇ ਨੇ ਖਾਲਿਸਤਾਨ ਦੇ ਸ਼ਹੀਦਾਂ ਸਬੰਧੀ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਿੱਖ ਨੌਜਵਾਨਾਂ ਦੀ ਹਾਰਦਿਕ ਪ੍ਰਸੰਸਾ ਕੀਤੀ । ਸਿੱਖ ਯੂਥ ਯੂ,ਕੇ ਦੇ ਮੁਖੀ ਭਾਈ ਦੀਪਾ ਸਿੰਘ ਵਲੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।ਸਿੱਖਾਂ ਅਤੇ ਸਿੱਖੀ ਦੀ ਕਾਤਲ ਕਾਂਗਰਸ,ਸਿੱਖਾਂ  ਅਤੇ ਸਿੱਖੀ ਨਾਲ ਵਿਸ਼ਵਾਸ਼ਘਾਤ ਕਰਨ ਵਾਲੇ ਬਦਲਕਿਆਂ  ਨੂੰ ਅਤੇ ਸਿੱਖ ਵਿਰੋਧੀ ਲਾਬੀ ਨੂੰ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਖਾਲਿਸਤਾਨ ਸਿੱਖਾਂ ਦਾ ਕੌਮੀ ਨਿਸ਼ਾਨਾ ਹੈ ਅਤੇ ਇਸ ਵਾਸਤੇ ਸੰਘਰਸ਼ ਨਿਰੰਤਰ ਜਾਰੀ ਰੱਖਾਂਗੇ ।