ਮੰਦਰ ਵਿੱਚ 5 ਸਾਲਾ ਦਲਿਤ ਬੱਚੇ ਨੂੰ ਗਰਮ ਟਾਇਲਾਂ 'ਤੇ ਬੈਠਾ ਕੇ ਸਾੜਿਆ

ਮੰਦਰ ਵਿੱਚ 5 ਸਾਲਾ ਦਲਿਤ ਬੱਚੇ ਨੂੰ ਗਰਮ ਟਾਇਲਾਂ 'ਤੇ ਬੈਠਾ ਕੇ ਸਾੜਿਆ

ਵਾਰਧਾ: ਭਾਰਤ ਵਿੱਚ ਦਲਿਤਾਂ 'ਤੇ ਜ਼ੁਲਮ ਇੱਕ ਅਜਿਹਾ ਸ਼ਰਮਨਾਕ ਵਰਤਾਰਾ ਹੈ ਜੋ ਆਮ ਬਣ ਚੁੱਕਿਆ ਹੈ। ਗੁਜਰਾਤ ਵਿੱਚ ਇੱਕ ਦਲਿਤ ਬੱਚੇ ਨੂੰ ਮੰਦਿਰ ਵਿੱਚ ਵੜਨ 'ਤੇ ਗਰਮ ਟਾਇਲਾਂ 'ਤੇ ਨੰਗੇ ਬੈਠਣ ਦੀ ਸਜ਼ਾ ਦਿੱਤੀ। 

ਗੁਜਰਾਤ ਦੇ ਵਾਰਧਾ ਜ਼ਿਲ੍ਹੇ ਵਿੱਚ ਇੱਕ 5 ਸਾਲ ਦੇ ਦਲਿਤ ਮੁੰਡੇ ਦੇ ਖਿਲਾਫ਼ ਇਹ ਦੋਸ਼ ਲਗਾਇਆ ਗਿਆ ਕਿ ਉਸ ਨੇ ਇੱਕ ਮੰਦਰ ਵਿੱਚੋਂ ਚੋਰੀ ਕੀਤੀ ਹੈ। ਅਰਵੀ ਪੁਲਿਸ ਥਾਣੇ ਵਿੱਚ ਡਾਇਰੀ 'ਤੇ ਮੌਜੂਦ ਪੁਲਿਸ ਵਿਅਕਤੀ ਨੇ ਦੱਸਿਆ ਕਿ ਉਹ ਮੁੰਡਾ ਕੁਝ ਚੋਰੀ ਕਰਨ ਦੇ ਇਰਾਦੇ ਨਾਲ ਮੰਦਰ ਵਿੱਚ ਆਇਆ ਸੀ ਜਦੋਂ ਮੁਲਜ਼ਮ ਨੇ ਉਸ ਨੂੰ ਮਾਰਿਆ।

ਬੱਚੇ ਨੂੰ ਕੁੱਟਣ ਵਾਲੇ ਮੁਲਜ਼ਮ ਅਮੋਲ ਢੋਰੇ ਦਾ ਅਪਰਾਧਕ ਪਿਛੋਕੜ ਰਿਹਾ ਹੈ। ਪੁਲਿਸ ਅਨੁਸਾਰ ਇਸ ਤੋਂ ਪਹਿਲਾਂ ਵੀ ਉਸ ਦੇ ਵਿਰੁੱਧ ਸ਼ਰਾਬ ਵੇਚਣ ਦੇ ਕਈ ਕੇਸ ਦਰਜ ਹਨ।

ਇਸ ਸਜ਼ਾ ਦੇ ਕਾਰਨ ਬੱਚੇ ਦੀ ਪਿੱਠ 'ਤੇ ਗੰਭੀਰ ਸਾੜ ਦੇ ਨਿਸ਼ਾਨ ਪੈ ਗਏ। ਉਸ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੁੰਡੇ ਦਾ ਨਾਮ ਆਰੀਅਨ ਖਡਸੇ ਹੈ।

ਪੀੜਤ ਦੇ ਪਿਤਾ ਦੁਆਰਾ ਲਿਖਵਾਈ ਗਈ ਸ਼ਿਕਾਇਤ ਦੇ ਅਨੁਸਾਰ, ਪੁਲਿਸ ਨੇ ਮੁਲਜ਼ਮ ਅਮੋਲ ਢੌਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਤਿਆਚਾਰ-ਰੋਕਥਾਮ ਐਕਟ ਅਤੇ ਚਾਈਲਡ ਪ੍ਰੋਟੈਕਸ਼ਨ ਐਕਟ ਹੇਠ ਸ਼ਿਕਾਇਤ ਦਰਜ ਕੀਤੀ ਹੈ।

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਇਸ ਘਟਨਾ ਦਾ ਗੰਭੀਰ ਨੋਟਿਸ ਲਿਆ ਹੈ।