ਹੋਲਾ ਮਹੱਲਾ ਸਾਈਕਲਿੰਗ ਰਾਈਡ ਦੀ ਸ਼ੁਰੂਆਤ 

ਹੋਲਾ ਮਹੱਲਾ ਸਾਈਕਲਿੰਗ ਰਾਈਡ ਦੀ ਸ਼ੁਰੂਆਤ 

ਸਿੱਖ ਸਾਈਕਲਿੰਗ ਕਲੱਬ ਨੇ ਹੋਲਾ ਮਹੱਲਾ ਦੇ ਮੌਕੇ ਤੇ ਪਹਿਲੀ 51 ਮੀਲ ਰਾਈਡ ਦੀ ਸ਼ੁਰੂਆਤ ਕੀਤੀ ਹੈ। ਇਸ ਵਿੱਚ ਤਕਰੀਬਨ 20 ਤੋਂ ਉੱਪਰ ਸਾਈਕਲਿਸਟਾਂ ਨੇ ਭਾਗ ਲਿਆ। 

ਸਰਦਾਰ ਚੇਤਨ ਸਿੰਘ ਹਰੀ ਨੇ ਝੰਡੀ ਦਿਖਾ ਕੇ ਇਸਦੀ ਸ਼ੁਰੂਆਤ ਕੀਤੀ ਜਿਹਨਾਂ ਨੇ ਟੋਕੀਓ ਓਲੰਪਿਕਸ ਵਿੱਚ ਭਾਗ ਲਿਆ ਸੀ ਅਤੇ ਵਿੱਚ ਬਾਅਦ ਵਿੱਚ ਭਾਰਤੀ ਟੀਮ ਦੇ ਕੋਚ ਵੀ ਰਹੇ ਹਨ। 

ਰਾਈਡ ਵਿੱਚ ਨੌਜਵਾਨਾਂ ਤੋਂ ਲੈ ਕੇ 80 ਸਾਲ ਦੀ ਉਮਰ ਦੇ ਸਰਦਾਰ ਅਜਾਇਬ ਸਿੰਘ ਬਾਂਸਲ 80 ਨੇ ਭਾਗ ਲਿਆ। ਇਸਦਾ ਪ੍ਰਬੰਧ ਅਤੇ ਉਤਸ਼ਾਹਿਤ ਕਰਨ ਦੀ ਜ਼ੁੰਮੇਵਾਰੀ ਵਿੰਟੀ ਸਿੰਘ, ਹਰਪ੍ਰਤਾਪ ਸਿੰਘ ਨੇ ਲਈ। 

ਰਾਈਡ ਦੀ ਸ਼ੁਰੂਆਤ ਗੁਰਦੂਆਰਾ ਸਾਹਿਬ ਫਰੀਮਾਂਟ ਤੋਂ ਅਰਦਾਸ ਕਰਕੇ ਕੀਤੀ ਗਈ ਅਤੇ ਸਮਾਪਤੀ ਵੀ ਤਕਰੀਬਨ 2 ਵਜੇ ਵਾਪਿਸ ਗੁਰਦੂਆਰਾ ਸਾਹਿਬ ਫਰੀਮਾਂਟ ਹੀ ਹੋਈ।