ਅਜਨਾਲਾ ਪਰਿਵਾਰ ਨੇ ਬਾਦਲਾਂ ਨਾਲ ਮੁੜ ਜੱਫੀ ਪਾਈ

ਅਜਨਾਲਾ ਪਰਿਵਾਰ ਨੇ ਬਾਦਲਾਂ ਨਾਲ ਮੁੜ ਜੱਫੀ ਪਾਈ

ਰਾਜਾਸਾਂਸੀ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਬ੍ਰਹਮਪੁਰਾ ਸਮੇਤ ਮਾਝੇ ਦੇ ਹੋਰ ਆਗੂਆਂ ਨਾਲ ਮਿਲ ਕੇ ਵੱਖਰੇ ਹੋ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬਣਾਉਣ ਵਾਲੇ ਡਾ. ਰਤਨ ਸਿੰਘ ਅਜਨਾਲਾ ਨੇ ਮੁੜ ਫੇਰ ਬਾਦਲ ਪਰਿਵਾਰ ਨਾਲ ਜੱਫੀ ਪਾ ਲਈ ਹੈ। ਅੱਜ ਸੁਖਬੀਰ ਬਾਦਲ ਵੱਲੋਂ ਅਜਨਾਲਾ ਦੇ ਘਰ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਮਗਰੋਂ ਅਜਨਾਲਾ ਦੇ ਪੁੱਤਰ ਬੋਨੀ ਅਜਨਾਲਾ ਸੁਖਬੀਰ ਬਾਦਲ ਨਾਲ ਰਾਜਾਸਾਂਸੀ ਵਿਖੇ ਹੋ ਰਹੀ ਪਾਰਟੀ ਦੀ ਰੈਲੀ ਵਿਚ ਪਹੁੰਚੇ। 

ਇਸ ਮੌਕੇ ਸਟੇਜ ਤੋਂ ਬੋਲਦਿਆਂ ਬੋਨੀ ਅਜਨਾਲਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਆਪਣੀ ਮਾਂ ਪਾਰਟੀ ਦੱਸਿਆ ਤੇ ਐਲਾਨ ਕੀਤਾ ਕਿ ਉਹਨਾਂ ਦਾ ਪਰਿਵਾਰ ਪਾਰਟੀ ਵਿਚ ਵਾਪਸ ਆ ਗਏ ਹਨ। ਇਸ ਦੌਰਾਨ ਉਹਨਾਂ ਟਕਸਾਲੀ ਦਲ ਨਾਲ ਜੁੜੇ ਬਾਕੀ ਆਗੂਆਂ ਅਤੇ ਢੀਂਡਸਿਆਂ ਬਾਰੇ ਕਿਹਾ ਕਿ ਇਹ ਧੜਾ ਕੋਈ ਪ੍ਰਾਪਤੀ ਨਹੀਂ ਕਰ ਸਕਦਾ।