ਭਾਰਤੀ ਫੌਜ ਦੇ ਜਵਾਨ ਨੇ ਸਾਥੀਆਂ ਨਾਲ ਮਿਲ ਕੇ 15 ਸਾਲਾ ਕੁੜੀ ਦਾ ਬਲਾਤਕਾਰ ਕੀਤਾ

ਮਿਰਜ਼ਾਪੁਰ: ਯੂਪੀ ਦੇ ਮਿਰਜ਼ਾਪੁਰ ਜ਼ਿਲ੍ਹੇ ਵਿੱਚ ਭਾਰਤੀ ਫੌਜ ਦੀ ਸੀਆਰਪੀਐਫ ਦੇ ਇੱਕ ਜਵਾਨ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ 15 ਸਾਲਾਂ ਦੀ ਇੱਕ ਕੁੜੀ ਨੂੰ ਅਗਵਾ ਕਰਨ ਮਗਰੋਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ।
ਇਹ ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਿਕ ਇਹ ਲੋਕ ਪੀੜਤ ਕੁੜੀ ਨੂੰ ਅਗਵਾ ਕਰਕੇ ਜੰਗਲ ਵਿੱਚ ਲੈ ਗਏ ਜਿੱਥੇ ਇਸ ਜ਼ੁਰਮ ਨੂੰ ਅੰਜਾਮ ਦਿੱਤਾ ਗਿਆ।
ਪੀੜਤ ਕੁੜੀ ਦੇ ਪਿਓ ਵੱਲੋਂ ਮੰਗਲਵਾਰ ਨੂੰ ਇਸ ਘਟਨਾ ਦੀ ਐਫਆਈਆਰ ਦਰਜ ਕਰਵਾਈ ਗਈ। ਪੁਲਿਸ ਨੇ ਪੋਕਸੋ ਕਾਨੂੰਨ ਦੀ ਧਾਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਵੱਲੋਂ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਚਾਰ ਦੋਸ਼ੀਆਂ 'ਚ ਇੱਕ ਮਹਿੰਦਰ ਕੁਮਾਰ ਯਾਦਵ ਸੀਆਰਪੀਐਫ ਦਾ ਜਵਾਨ ਹੈ। ਉਸ ਤੋਂ ਇਲਾਵਾ ਗਣੇਸ਼ ਪ੍ਰਸਾਦ ਬਿੰਦ, ਲਵਕੁਸ਼ ਪਾਲ ਅਤੇ ਜੈ ਪ੍ਰਕਾਸ਼ ਮੌਰਿਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)