ਆਪ ਦੀ ਜਗਰਾਂਓਂ ਤੋਂ ਐਮਐਲਏ ਮਾਣੂਕੇ 'ਤੇ ਹਮਲੇ ਦੀ ਕੋਸ਼ਿਸ਼!

ਆਪ ਦੀ ਜਗਰਾਂਓਂ ਤੋਂ ਐਮਐਲਏ ਮਾਣੂਕੇ 'ਤੇ ਹਮਲੇ ਦੀ ਕੋਸ਼ਿਸ਼!
ਸਰਵਜੀਤ ਕੌਰ ਮਾਣੂਕੇ ਅਤੇ ਅਰਵਿੰਦ ਕੇਜਰੀਵਾਲ ਦੀ ਪੁਰਾਣੀ ਤਸਵੀਰ

ਲੁਧਿਆਣਾ: ਆਮ ਆਦਮੀ ਪਾਰਟੀ ਨਾਲ ਸਬੰਧਿਤ ਹਲਕਾ ਜਗਰਾਓਂ ਤੋਂ ਐਮਐਲਏ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਕੁੱਝ ਲੋਕਾਂ ਵੱਲੋਂ ਉਹਨਾਂ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਉਹਨਾਂ ਦੀ ਕਾਰ ਮਗਰ ਕਾਰ ਲਾਈ ਗਈ। ਐਮਐਲਏ ਨੇ ਕਿਹਾ ਕਿ ਸ਼ੁਕਰਵਾਰ ਰਾਤ ਵੇਲੇ ਇੱਕ ਕਾਰ ਉੇਹਨਾਂ ਦੀ ਕਾਰ ਮਗਰ ਲਗਾਈ ਗਈ ਤੇ ਉਹਨਾਂ ਦੀ ਕਾਰ ਨਾਲ ਪਿਛਲੇ ਪਾਸਿਓਂ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ।

ਮਾਣੂਕੇ ਨੇ ਕਿਹਾ ਕਿ ਉਸ ਸਮੇਂ ਉਹ ਇੱਕ ਟੀਵੀ ਬਹਿਸ ਵਿੱਚ ਹਿੱਸਾ ਲੈਣ ਮਗਰੋਂ ਆਪਣੇ ਪਤੀ ਨਾਲ ਲੁਧਿਆਣਾ ਤੋਂ ਜਗਰਾਓਂ ਸ਼ਹਿਰ ਵਾਪਿਸ ਜਾ ਰਹੇ ਸਨ। 

ਉਹਨਾਂ ਕਿਹਾ, "ਅਸੀਂ ਚੌਂਕੀਮਾਣ ਥਾਣੇ ਵਿੱਚ ਆਪਣੀ ਕਾਰ ਵਾੜ੍ਹ ਕੇ ਆਪਣਾ ਬਚਾਅ ਕੀਤਾ। ਸਾਡੇ ਮਗਰ ਲੱਗੀ ਕਾਰ ਵਿੱਚ ਚਾਰ-ਪੰਜ ਲੋਕ ਸਨ।"

ਮਾਣੂਕੇ ਨੇ ਕਿਹਾ ਹੈ ਕਿ ਇਸ ਘਟਨਾ ਬਾਰੇ ਉਹਨਾਂ ਐਸਐਸਪੀ ਲੁਧਿਆਣਾ ਦਿਹਾਤੀ ਨੂੰ ਸ਼ਿਕਾਇਤ ਕੀਤੀ ਹੈ। ਮੁੱਲਾਂਪੁਰ ਦੇ ਡੀਐਸਪੀ ਜੀਐੱਸ ਬੈਂਸ ਨੇ ਕਿਹਾ ਕਿ ਸ਼ੱਕੀਆਂ ਦੀ ਪਛਾਣ ਕੀਤੀ ਗਈ ਹੈ ਅਤੇ ਜਾਂਚ ਜਾਰੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।