ਬੀਤੇ ਕੱਲ੍ਹ ਹੀ ਜਾਰੀ ਹੋਏ ਸਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀਆਰਪੀਐੱਫ ਲਾਉਣ ਦੇ ਹੁਕਮ

ਬੀਤੇ ਕੱਲ੍ਹ ਹੀ ਜਾਰੀ ਹੋਏ ਸਨ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀਆਰਪੀਐੱਫ ਲਾਉਣ ਦੇ ਹੁਕਮ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੀਤੀ ਅਪੀਲ ਨੂੰ ਪ੍ਰਵਾਨ ਕਰਦਿਆਂ ਭਾਰਤ ਸਰਕਾਰ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੀਆਰਪੀਐੱਫ ਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤੀ ਗ੍ਰਹਿ ਮੰਤਰਾਲੇ ਦੁਆਰਾ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਸੀ.ਆਰ.ਪੀ.ਐਫ ਤੈਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਜਾਰੀ ਹੁਕਮਾਂ ਅਨੁਸਾਰ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਦੀਆਂ ਜੇਲ੍ਹਾਂ 'ਚ ਸੀਆਰਪੀਐਫ ਤੈਨਾਤ ਕੀਤੀ ਜਾਏਗੀ ਤੇ ਪੰਜਾਬ ਸਰਕਾਰ ਨੂੰ ਡੈਪੂਟੇਸ਼ਨ ਦਾ ਸਾਰਾ ਖਰਚ ਚੁੱਕਣਾ ਹੋਏਗਾ।

ਸਬੰਧਿਤ ਖ਼ਬਰ: ਲੁਧਿਆਣਾ ਜੇਲ੍ਹ ਵਿੱਚ ਹੋਈ ਖੂਨੀ ਲੜਾਈ ਦੀ ਪੂਰੀ ਰਿਪੋਰਟ, ਡੀਸੀ ਤੇ ਮੰਤਰੀ ਦੇ ਵੱਖੋ-ਵੱਖ ਬਿਆਨ

ਦੱਸ ਦਈਏ ਕਿ ਅੱਜ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਹੋਈ ਖੂਨੀ ਲੜਾਈ ਤੋਂ ਬਾਅਦ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਆਨ ਦਿੰਦਿਆਂ ਕਿਹਾ ਸੀ ਕਿ ਉਹ ਕਈ ਵਾਰ ਭਾਰਤ ਸਰਕਾਰ ਨੂੰ ਲਿਖ ਚੁੱਕੇ ਹਨ ਕਿ  ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਵਧਾਈ ਜਾਵੇ ਪਰ ਭਾਰਤ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤਾ ਗਿਆ। 


ਭਾਰਤ ਸਰਕਾਰ ਵੱਲੋਂ ਜਾਰੀ ਹੋਏ ਹੁਕਮ
ਅੱਜ ਦੇ ਇਸ ਖੂਨੀ ਝਗੜੇ ਤੋਂ ਇੱਕ ਦਿਨ ਪਹਿਲਾਂ ਹੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੀਆਂ ਤਿੰਨ ਜੇਲ੍ਹਾਂ ਵਿੱਚ ਸੀਆਰਪੀਐੱਫ ਤੈਨਾਤ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਸੀ। ਇਸ ਖਬਰ ਵਿੱਚ ਦਿੱਤੀ ਗਈ ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਦੀ ਤਸਵੀਰ ਤੋਂ ਸਾਫ ਹੈ ਕਿ ਇਹ ਹੁਕਮ ਬੀਤੇ ਕੱਲ੍ਹ 26 ਜਨਵਰੀ ਨੂੰ ਜਾਰੀ ਕੀਤੇ ਗਏ ਸਨ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ