ਸੀ ਆਈ ਏ ਦੇ ਸਾਬਕਾ ਅਧਿਕਾਰੀ ਵਿਰੁੱਧ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਆਇਦ

ਸੀ ਆਈ ਏ ਦੇ ਸਾਬਕਾ ਅਧਿਕਾਰੀ ਵਿਰੁੱਧ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਆਇਦ

ਵਾਸ਼ਿੰਗਟਨ, (ਹੁਸਨ ਲੜੋਆ ਬੰਗਾ): ਸੀ.ਆਈ.ਏ ਦੇ ਇਕ ਸਾਬਕਾ ਅਫਸਰ ਵਿਰੁੱਧ ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਇਕ ਸੰਘੀ ਅਦਾਲਤ ਵਿਚ ਆਇਦ ਦੋਸ਼ਾਂ ਮੁਤਾਬਕ ਇਸ ਅਫਸਰ ਨੇ ਜਾਸੂਸੀ ਬਦਲੇ ਡਾਲਰ ਤੋਹਫ਼ੇ ਵਜੋਂ ਲਏ। 

67 ਸਾਲਾ ਅਲੈਗਜੈਂਡਰ ਜੁਕ ਚਿੰਗ ਮਾ ਨਾਮੀ ਇਹ ਅਫਸਰ ਚੀਨ ਨੂੰ ਸੀ ਆਈ ਏ ਦੇ ਅਧਿਕਾਰੀਆਂ, ਗੱਤੀਵਿਧੀਆਂ ਤੇ ਜਾਣਕਾਰੀ ਗੁਪਤ ਰਖਣ ਦੇ ਢੰਗ ਤਰੀਕਿਆਂ ਬਾਰੇ ਦੱਸਦਾ ਰਿਹਾ। ਸੰਘੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਹੌਂਗਕਾਂਗ ਵਿਚ ਪੈਦਾ ਹੋਏ ਚਿੰਗ ਮਾ ਜੋ ਅਮਰੀਕੀ ਨਾਗਰਿਕ ਹੈ, ਨੇ ਆਪਣੇ ਇਕ 85 ਸਾਲਾ ਰਿਸ਼ਤੇਦਾਰ ਨਾਲ ਮਿਲਕੇ ਸਾਜਿਸ਼ ਰਚੀ। ਇਹ ਰਿਸ਼ਤੇਦਾਰ ਵੀ ਸੀ.ਆਈ.ਏ ਵਿਚ ਕੰਮ ਕਰ ਚੁੱਕਾ ਹੈ। ਇਸ ਰਿਸ਼ਤੇਦਾਰ ਵਿਰੁੱਧ ਦੋਸ਼ ਆਇਦ ਨਹੀਂ ਹੋ ਸਕੇ ਕਿਉਂਕਿ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਹੈ।