ਕੈਨੇਡਾ ਵਿੱਚ ਸਿੱਖਾਂ ਦੀ ਚੜ੍ਹਦੀਕਲਾ ਤੋਂ ਕਿਉਂ ਤੜਫੇ ਕੈਪਟਨ ਅਮਰਿੰਦਰ ਸਿੰਘ?
ਚੰਡੀਗੜ੍ਹ: ਕੈਨੇਡੀਅਨ ਸਰਕਾਰ ਵੱਲੋਂ "ਕੈਨੇਡਾ ਨੂੰ ਅੱਤਵਾਦੀ ਖਤਰਿਆਂ ਸਬੰਧੀ ਜਨਤਕ ਰਿਪੋਰਟ 2018" ਵਿੱਚ ਸਿੱਖ ਕੱਟੜਵਾਦ ਅਤੇ ਖਾਲਿਸਤਾਨੀ ਕੱਟੜਵਾਦ ਸ਼ਬਦ ਹਟਾ ਕੇ ਆਪਣੀ ਗਲਤੀ ਸੁਧਾਰ ਲਈ ਹੈ ਪਰ ਇਸ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਤਕਲੀਫ ਹੋਈ ਹੈ। ਸਿੱਖਾਂ ਨੂੰ ਆਲਮੀ ਪੱਧਰ 'ਤੇ ਬਦਨਾਮ ਕਰਦੇ ਇਹਨਾਂ ਸ਼ਬਦਾਂ ਖਿਲਾਫ ਸਿੱਖ ਜਗਤ ਵਿੱਚ ਭਾਰੀ ਰੋਸ ਸੀ ਅਤੇ ਇਹਨਾਂ ਸ਼ਬਦਾਂ ਨੂੰ ਰਿਪੋਰਟ ਵਿੱਚੋਂ ਬਾਹਰ ਕਢਵਾਉਣ ਲਈ ਸਿੱਖ ਲਗਾਤਾਰ ਕੈਨੇਡੀਅਨ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ। ਇਸ ਸਿੱਖ ਰੋਸ ਦੇ ਚਲਦਿਆਂ ਹੀ ਕੈਨੇਡੀਅਨ ਸਰਕਾਰ ਨੇ ਆਪਣੀ ਗਲਤੀ ਸੁਧਾਰੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਿਪੋਰਟ ਵਿਚੋਂ ਸਿੱਖਾਂ ਸਬੰਧੀ ਸਾਰੇ ਵੇਰਵੇ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਕੈਪਟਨ ਨੇ ਜਾਰੀ ਬਿਆਨ ਰਾਹੀਂ ਟਰੂਡੋ ਸਰਕਾਰ ਦੇ ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਨੇ ਘਰੇਲੂ ਸਿਆਸੀ ਦਬਾਅ ਅੱਗੇ ਗੋਡੇ ਟੇਕ ਦਿੱਤੇ ਹਨ। ਇਹ ਕਦਮ ਭਾਰਤੀ ਅਤੇ ਆਲਮੀ ਸੁਰੱਖਿਆ ਲਈ ਖ਼ਤਰਾ ਹੈ।
ਸਬੰਧਿਤ ਖ਼ਬਰ: ਕੈਨੇਡਾ ਵਿੱਚ ਸਿੱਖਾਂ ਦੀ ਕੂਟਨੀਤਕ ਜਿੱਤ; ਖਤਰਿਆਂ ਸਬੰਧੀ ਰਿਪੋਰਟ ਵਿਚੋਂ ਹਟਾਏ ਸਿੱਖ ਅਤੇ ਖਾਲਿਸਤਾਨੀ ਸ਼ਬਦ
ਅਮਰਿੰਦਰ ਨੇ ਕਿਹਾ ਕਿ ਕੈਨੇਡਾ ਦੀ ਲਿਬਰਲ ਪਾਰਟੀ ਦੀ ਸਰਕਾਰ ਵਲੋਂ ‘ਗੋਡੇ ਟੇਕਣ ਦਾ ਲਿਆ ਫ਼ੈਸਲਾ’ ਇਸ ਚੋਣ ਵਰ੍ਹੇ ਦੌਰਾਨ ਸਿਆਸੀ ਹਿੱਤਾਂ ਦੀ ਰੱਖਿਆ ਕਰਨ ਲਈ ਲਿਆ ਗਿਆ ਹੈ। ਇਸ ਫ਼ੈਸਲੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਤੇ ਲੰਬੇ ਸਮੇਂ ਦੌਰਾਨ ਗੰਭੀਰ ਪ੍ਰਭਾਵ ਪੈ ਸਕਦੇ ਹਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)