ਨਰਿੰਦਰ ਮੋਦੀ ਨੇ ਕਰਵਾਇਆ ਪੁਲਵਾਮਾ ਹਮਲਾ!
ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੱਡਾ ਦੋਸ਼ ਲਾਉਂਦਿਆਂ ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਮਿਜ਼ੋਰਮ ਦੇ ਰਾਜਪਾਲ ਰਹਿ ਚੁੱਕੇ ਕਾਂਗਰਸੀ ਆਗੂ ਅਜ਼ੀਜ਼ ਕੁਰੈਸ਼ੀ ਨੇ ਕਿਹਾ ਹੈ ਕਿ ਪੁਲਵਾਮਾ ਹਮਲਾ ਮੋਦੀ ਦੀ ਸਾਜਿਸ਼ ਸੀ। ਕੁਰੈਸ਼ੀ ਨੇ ਕਿਹਾ ਕਿ ਪੁਲਵਾਮਾ ਹਮਲਾ ਮੋਦੀ ਨੇ ਹੀ ਯੋਜਨਾ ਬਣਾ ਕੇ ਕਰਵਾਇਆ ਸੀ ਤਾਂ ਕਿ ਉਸ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਸਕੇ।
ਕੁਰੈਸ਼ੀ ਨੇ ਕਿਹਾ ਕਿ ਜੇ ਮੋਦੀ ਚਾਹੁੰਦੇ ਹਨ ਕਿ 42 ਜਵਾਨਾਂ ਦਾ ਕਤਲ ਕਰਵਾ ਕੇ ਉਹ ਉਹਨਾਂ ਦੀ ਚਿਖਾ ਦੀ ਰਾਖ ਨਾਲ ਆਪਣੀ ਸਿਆਸਤ ਕਰ ਲੈਣਗੇ ਤਾਂ ਲੋਕ ਉਹਨਾਂ ਨੂੰ ਅਜਿਹਾ ਨਹੀਂ ਕਰਨ ਦੇਣਗੇ।
ਮੱਧ ਪ੍ਰਦੇਸ਼ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਕੁਰੈਸ਼ੀ ਨੇ ਇਹ ਬਿਆਨ ਦਿੱਤਾ। ਉਹਨਾਂ ਕਿਹਾ ਕਿ ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਦਿਗਵਿਜੇ ਸਿੰਘ ਖਿਲਾਫ ਕੋਈ ਉਮੀਦਵਾਰ ਹੀ ਨਹੀਂ ਖੜਾ ਕਰ ਸਕੀ।
ਉਹਨਾਂ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਦੀਆਂ 27 ਲੋਕ ਸਭਾ ਸੀਟਾਂ ਵਿੱਚੋਂ ਕਾਂਗਰਸ 20 ਤੋਂ ਵੱਧ ਸੀਟਾਂ ਜਿੱਤੇਗੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)