ਭਾਜਪਾ ਮੰਤਰੀ ਨੇ ਸਿੱਖਾਂ ਨੂੰ ਦਿੱਤੀਆਂ ਸ਼ਰੇਆਮ ਧਮਕੀਆਂ ਤੇ ਬੋਲੇ ਮੰਦੇ ਬੋਲ

ਭਾਜਪਾ ਮੰਤਰੀ ਨੇ ਸਿੱਖਾਂ ਨੂੰ ਦਿੱਤੀਆਂ ਸ਼ਰੇਆਮ ਧਮਕੀਆਂ ਤੇ ਬੋਲੇ ਮੰਦੇ ਬੋਲ
ਬਰਿਜਿੰਦਰ ਯਾਦਵ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਸਿੱਖਾਂ ਉੱਤੇ ਹਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਘਟਨਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਈ ਹੈ ਜਿੱਥੇ ਸੱਤਾ ਦੇ ਹੰਕਾਰ ਵਿਚ ਆਏ ਭਾਜਪਾ ਦੇ ਮੰਤਰੀ ਨੇ ਸਿੱਖਾਂ ਨੂੰ ਧਮਕੀ ਦਿੱਤੀ ਅਤੇ ਮਾੜੇ ਬੋਲ ਬੋਲੇ। ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੰਤਈ ਬਰਿੰਜਿੰਦਰ ਯਾਦਵ ਦੀ ਇਹ ਕਰਤੂਤ ਕੈਮਰੇ ਵਿਚ ਵੀ ਕੈਦ ਹੋ ਗਈ ਹੈ। 

ਵੀਡੀਓ ਵਿਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਭਾਜਪਾ ਦਾ ਮੰਤਰੀ ਸਿੱਖਾਂ ਨੂੰ ਇਸ ਗੱਲ ਲਈ ਧਮਕਾ ਰਿਹਾ ਹੈ ਕਿ ਸਿੱਖ ਭਾਈਚਾਰਾ ਉਹਨਾਂ ਨੂੰ ਵੋਟਾਂ ਨਹੀਂ ਪਾਉਂਦਾ ਅਤੇ ਉਹ ਸਾਰੀਆਂ ਹੱਦਾਂ ਲੰਘਦਿਆਂ ਭਾਈਚਾਰੇ ਨੂੰ ਮੰਦੇ ਬੋਲ ਵੀ ਬੋਲਦਾ ਹੈ। ਫਿਲਹਾਲ ਇਸ ਮੰਤਰੀ 'ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੋਣ ਦੀ ਰਿਪੋਰਟ ਨਹੀਂ ਹੈ। 

#Breaking | Watch: MP minister allegedly caught on camera abusing Sikh community.

Details by Govind. pic.twitter.com/4qf4b1KWfI

— TIMES NOW (@TimesNow) October 17, 2020