ਭਾਈ ਹਵਾਰਾ ਦੀ ਅੱਖ ਵਿਚ ਆਏ ਚਿੱਟੇ ਮੋਤੀਏ ਦਾ ਇਲਾਜ਼ ਟਾਲ ਰਹੀ ਹੈ ਪੁਲਸ

ਭਾਈ ਹਵਾਰਾ ਦੀ ਅੱਖ ਵਿਚ ਆਏ ਚਿੱਟੇ ਮੋਤੀਏ ਦਾ ਇਲਾਜ਼ ਟਾਲ ਰਹੀ ਹੈ ਪੁਲਸ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਅੱਖ ਦੇ ਓਪਰੇਸ਼ਨ ਦੇ ਮਾਮਲੇ ਦੀ ਅਜ ਵੀਡੀਓ ਰਾਹੀ ਪੇਸ਼ੀ ਭੁਗਤੀ ਗਈ ਉਨ੍ਹਾਂ ਵਲੋਂ ਪੇਸ਼ ਹੋਏ ਵਕੀਲ ਭਾਈ ਪਰਮਜੀਤ ਸਿੰਘ ਨੇ ਦੱਸਿਆ ਕੀ ਭਾਈ ਹਵਾਰਾ ਦੀ ਸਜੀ ਅੱਖ ਵਿਚ ਚਿੱਟਾ ਮੋਤੀਆ ਹੋ ਗਿਆ ਹੈ ਤੇ ਉਨ੍ਹਾਂ ਨੂੰ ਉਸ ਵਿੱਚੋ ਦਿਖਾਈ ਨਹੀਂ ਦੇ ਰਿਹਾ ਹੈ । ਅਦਾਲਤ ਅੰਦਰ ਪੇਸ਼ ਹੋਏ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕੀ ਕੋਰੋਨਾ ਕਰਕੇ ਦੀਨ ਦਯਾਲ ਅਸਪਤਾਲ ਨੂੰ ਕੋਰੋਨਾ ਅਸਪਤਾਲ ਬਣਨ ਕਰਕੇ ਸਾਨੂ ਤਰੀਕ ਅਗੇ ਵਧਾਣੀ ਪੈ ਰਹੀ ਹੈ ਤਦ ਇਸ ਬਾਰੇ ਅਜ ਜੇਲ੍ਹ ਵਲੋਂ ਪੇਸ਼ ਕੀਤੀ ਗਈ ਰਿਪੋਰਟ ਬਾਰੇ ਜੱਜ ਸਾਹਿਬ ਨੇ ਜੇਲ੍ਹ ਅਧਿਕਾਰੀਆਂ ਨੂੰ ਪੁੱਛਿਆ ਕੀ ਤੁਹਾਡੇ ਕੋਲ ਕੀ ਸਬੂਤ ਹੈ ਜੋ ਤੁਸੀਂ ਮਾਮਲੇ ਨੂੰ ਟਾਲ ਰਹੇ ਹੋ  ਕੀ ਜੇਕਰ ਇਕ ਤੈਅ ਸਮੇਂ ਅੰਦਰ ਭਾਈ ਹਵਾਰਾ ਦੀ ਅੱਖ ਦਾ ਓਪਰੇਸ਼ਨ ਨਹੀਂ ਹੁੰਦਾ ਤਾਂ ਕੀ ਉਨ੍ਹਾਂ ਦੀ ਅੱਖ ਖ਼ਰਾਬ ਹੋ ਸਕਦੀ ਹੈ, ਪੇਸ਼ ਹੋਏ ਜੇਲ੍ਹ ਅਧਿਕਾਰੀ ਇਸ ਬਾਰੇ ਕੋਈ ਜੁਆਬ ਨਹੀਂ ਦੇ ਸਕੇ ਤਦ ਜੱਜ ਸਾਹਿਬ ਨੇ ਜੇਲ੍ਹ ਵਾਲਿਆਂ ਨੂੰ 30 ਜੁਲਾਈ ਨੂੰ ਅਦਾਲਤ ਅੰਦਰ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ । ਵਕੀਲ ਸਾਹਿਬ ਨੇ ਇਸ ਸਾਰੇ ਮਾਮਲੇ ਦੀ ਜਾਣਕਾਰੀ ਭਾਈ ਹਵਾਰਾ ਜੋ ਕੀ ਵੀਡੀਓ ਲਾਈਨ ਤੇ ਸਨ ਨੂੰ ਦੱਸ ਦਿੱਤੀ ਹੈ ।

ਜੇਲ੍ਹ ਦੇ ਡਾਕਟਰ ਜੋ ਕੀ ਪਿੱਛਲੇ  ਤਿੰਨ ਚਾਰ ਮਹੀਨੇ ਤੋਂ ਭਾਈ ਹਵਾਰਾ ਦੀ ਅੱਖ ਦਾ ਇਲਾਜ਼ ਕਰ ਰਹੇ ਹਨ ਨੇ ਜੇਲ੍ਹ ਅੰਦਰ 15, 22 ਅਪ੍ਰੈਲ, 23 ਮਈ ਅਤੇ 24 ਜੂਨ ਨੂੰ ਅੱਖ ਦਾ ਚੈੱਕਅਪ ਕੀਤਾ ਸੀ ਅਤੇ 1 ਜੁਲਾਈ ਨੂੰ ਦੀਨ ਦਯਾਲ ਅਸਪਤਾਲ ਵੀਂ ਲੈ ਗਏ ਸਨ ਜਿਸ ਉਪਰੰਤ ਉਨ੍ਹਾਂ ਨੂੰ ਦਵਾਈਆਂ ਦਿਤੀਆਂ ਸਨ ।  ਭਾਈ ਹਵਾਰੇ ਦੀ ਸਜੀ ਅੱਖ ਵਿੱਚੋ ਦਿਖਣਾ ਘਟ ਗਿਆ ਹੈ ਤੇ ਡਾਕਟਰ ਨੇ ਤੁਰੰਤ ਓਪਰੇਸ਼ਨ ਕਰਵਾਣ ਲਈ ਕਿਹਾ ਹੈ । ਵਕੀਲ ਸਾਹਿਬ ਵਲੋਂ ਜੇਲ੍ਹ ਨੂੰ ਭਾਈ ਹਵਾਰਾ ਦੀ ਅੱਖ ਦੇ ਇਲਾਜ਼ ਬਾਰੇ ਚਿਠੀ ਲਿਖੀ ਗਈ ਸੀ ਜਿਸ ਦਾ ਜੁਆਬ ਨਾ ਮਿਲਣ ਕਰਕੇ ਉਨ੍ਹਾਂ ਵਲੋਂ ਹਾਈ ਕੋਰਟ ਵਿਚ ਅਪੀਲ ਲਗਾਈ ਗਈ ਸੀ । ਅਦਾਲਤ ਅੰਦਰ ਲਗਾਈ ਗਈ ਅਪੀਲ ਵਿਚ ਕਿਹਾ ਗਿਆ ਕੀ ਭਾਈ ਹਵਾਰਾ ਦੀ ਅੱਖ ਦਾ ਰੋਗ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਤੁਰੰਤ ਉਨ੍ਹਾਂ ਦੀ ਅੱਖ ਦਾ ਓਪਰੇਸ਼ਨ ਨਿਜ਼ੀ ਅਸਪਤਾਲ ਵਿਚ ਕਰਵਾਣ ਦੀ ਇਜਾਜਤ ਦਿਤੀ ਜਾਏ ਜੇ ਕਰ ਕਿਸੇ ਕਿਸਮ ਦਾ ਕੋਈ ਖਰਚ ਹੁੰਦਾ ਹੈ ਤਾਂ ਅਸੀ ਉਹ ਵੀ ਦੇ ਦੇਵਾਂਗੇ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 30 ਜੁਲਾਈ ਨੂੰ ਹੋਵੇਗੀ ।