ਦਿਨ ਦਿਹਾੜੇ ਬੈਂਕ ਵਿਚ ਡਾਕਾ; 11 ਲੱਖ ਲੁੱਟ ਕੇ ਹੋਏ ਫਰਾਰ

ਦਿਨ ਦਿਹਾੜੇ ਬੈਂਕ ਵਿਚ ਡਾਕਾ; 11 ਲੱਖ ਲੁੱਟ ਕੇ ਹੋਏ ਫਰਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਟਾਂਡਾ ਨੇੜਲੇ ਪਿੰਡ ਗਿਲਜੀਆਂ ਦੇ ਇੰਡੀਅਨ ਓਵਰਸੀਜ਼ ਬੈਂਕ ਵਿੱਚ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ 11 ਲੱਖ ਦੀ ਨਕਦੀ ਲੁੱਟ ਲਈ। ਇਹ ਵਾਰਦਾਤ ਸਵੇਰੇ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ। 

ਪ੍ਰਾਪਤ ਵੇਰਵਿਆਂ ਮੁਤਾਬਕ ਨਕਾਬਪੋਸ਼ ਲੁਟੇਰੇ ਮੋਟਰਸਾਈਕਲ 'ਤੇ ਆਏ ਸਨ। ਉਨ੍ਹਾਂ ਬੈਂਕ ਵਿਚ ਮੌਜੂਦ ਕੈਸ਼ੀਅਰ ਦੀਨ ਦਿਆਲ ਅਤੇ ਦਰਜਾ ਚਾਰ ਕਰਮਚਾਰੀ ਰਵੀ ਕੁਮਾਰ ’ਤੇ ਪਿਸਤੌਲ ਤਾਣ ਦਿੱਤੀ ਤੇ ਉਨ੍ਹਾਂ ਤੋਂ ਨਕਦੀ ਦੀ ਮੰਗ ਕੀਤੀ। ਲੁਟੇਰੇ ਬੈਂਕ ਵਿੱਚ ਮੌਜੂਦ ਦੋਨਾਂ ਮੁਲਾਜ਼ਮਾਂ ਕੋਲੋਂ ਹਥਿਆਰਾਂ ਦੇ ਜ਼ੋਰ ’ਤੇ ਕਰੀਬ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। 

ਡੀਐੱਸਪੀ ਟਾਂਡਾ ਦਲਜੀਤ ਸਿੰਘ ਖੱਖ ਅਤੇ ਥਾਣਾ ਮੁਖੀ ਇੰਸਪੈਕਟਰ ਬਿਕਰਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।