ਖੇਡ ਦੇ ਆਖਰੀ ਸਾਲਾਂ ਵਿਚ ਮੇਰੇ ਨਾਲ ਚੰਗਾ ਵਿਹਾਰ ਨਹੀਂ ਹੋਇਆ: ਯੁਵਰਾਜ ਸਿੰਘ

ਖੇਡ ਦੇ ਆਖਰੀ ਸਾਲਾਂ ਵਿਚ ਮੇਰੇ ਨਾਲ ਚੰਗਾ ਵਿਹਾਰ ਨਹੀਂ ਹੋਇਆ: ਯੁਵਰਾਜ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤੀ ਕ੍ਰਿਕਟ ਟੀਮ ਨੂੰ ਕਈ ਅਹਿਮ ਜਿੱਤਾਂ ਦਵਾਉਣ ਵਾਲੇ ਪੰਜਾਬ ਦੇ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਸਦੇ ਕ੍ਰਿਕਟ ਕੈਰੀਅਰ ਦੇ ਅਖੀਰਲੇ ਸਮੇਂ ਵਿਚ ਉਸ ਨਾਲ ਚੰਗਾ ਵਿਹਾਰ ਨਹੀਂ ਕੀਤਾ। 

ਯੁਵਰਾਜ ਸਿੰਘ ਨੇ ਜਦੋਂ 2000 ਵਿਚ 18 ਸਾਲਾਂ ਦੀ ਉਮਰ 'ਚ ਭਾਰਤ ਲਈ ਪਹਿਲਾ ਮੈਚ ਖੇਡਿਆ ਸੀ ਤੇ ਸਾਲ 2017 ਵਿਚ ਯੁਵਰਾਜ ਨੇ ਆਪਣਾ ਆਖਰੀ ਮੈਚ ਖੇਡਿਆ ਸੀ। ਉਸ ਤੋਂ ਬਾਅਦ 2019 ਵਿਚ ਉਸਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ ਸੀ। 

ਸਪਰੋਟਕੀਡਾ ਅਦਾਰੇ ਨੂੰ ਇਕ ਇੰਟਰਵਿਊ ਦਿੰਦਿਆਂ ਯੁਵਰਾਜ ਨੇ ਕਿਹਾ, "ਪਹਿਲੀ ਗੱਲ, ਮੈਂ ਨਹੀਂ ਸੋਚਦਾਂ ਕਿ ਮੈਂ ਬਹੁਤ ਮਹਾਨ ਹਾਂ। ਮੈਂ ਇਮਾਨਦਾਰੀ ਨਾਲ ਆਪਣੀ ਖੇਡ ਖੇਡੀ ਪਰ ਮੈਂ ਟੈਸਟ ਕ੍ਰਿਕਟ ਜ਼ਿਆਦਾ ਨਹੀਂ ਖੇਡੀ। ਮਹਾਨ ਖਿਡਾਰੀ ਉਹ ਹੀ ਹੁੰਦੇ ਨੇ ਜਿਹਨਾਂ ਦਾ ਟੈਸਟ ਰਿਕਾਰਡ ਵਧੀਆ ਹੋਵੇ। ਕਿਸੇ ਨੂੰ ਵਿਦਾਈ ਕਿਵੇਂ ਦੇਣੀ ਹੈ, ਇਸ ਦਾ ਫੈਂਸਲਾ ਮੈਂ ਨਹੀਂ ਕਰ ਸਕਦਾ, ਇਸ ਦਾ ਫੈਂਸਲਾ ਬੀਸੀਸੀਆਈ ਕਰਦੀ ਹੈ।"

ਯੁਵਰਾਜ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਜਿਵੇਂ ਅਖੀਰਲੇ ਸਮੇਂ ਮੇਰੇ ਨਾਲ ਵਿਹਾਰ ਕੀਤਾ ਗਿਆ ਉਹ ਸਹੀ ਨਹੀਂ ਸੀ।" ਯੁਵਰਾਜ ਨੇ ਕਿਹਾ ਕਿ ਹਰਭਜਨ ਸਿੰਘ, ਸਹਿਵਾਗ, ਜ਼ਹੀਰ ਖਾਨ ਵਰਗੇ ਮਹਾਨ ਖਿਡਾਰੀਆਂ ਨਾਲ ਵੀ ਅਜਿਹਾ ਹੀ ਹੋਇਆ। 

ਯੁਵਰਾਜ ਨੇ ਕਿਹਾ ਕਿ ਬੋਰਡ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਵੇਂ ਉਹਨਾਂ ਨਾਲ ਹੋਇਆ, ਅਗਾਂਹ ਹੋਰ ਖਿਡਾਰੀਆਂ ਨਾਲ ਅਜਿਹਾ ਨਾ ਹੋਵੇ।