ਆਰਐੱਸਐੱਸ ਦੀਆਂ ਸਰਗਰਮੀਆਂ ਤੋਂ ਬਾਬਰੀ ਮਸਜਿਦ ਮਾਮਲਾ ਹਿੰਦੂਆਂ ਦੇ ਪੱਖ ਵਿੱਚ ਆਉਣ ਦੀਆਂ ਕਨਸੋਆਂ

ਆਰਐੱਸਐੱਸ ਦੀਆਂ ਸਰਗਰਮੀਆਂ ਤੋਂ ਬਾਬਰੀ ਮਸਜਿਦ ਮਾਮਲਾ ਹਿੰਦੂਆਂ ਦੇ ਪੱਖ ਵਿੱਚ ਆਉਣ ਦੀਆਂ ਕਨਸੋਆਂ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਵੱਲੋਂ ਕੁੱਝ ਦਿਨਾਂ ਵਿੱਚ ਸੁਣਾਏ ਜਾਣ ਵਾਲੇ ਬਾਬਰੀ ਮਸਜਿਦ ਮਾਮਲੇ ਤੋਂ ਪਹਿਲਾਂ ਆਰਐੱਸਐੱਸ ਦੇ ਮੈਂਬਰਾਂ ਵੱਲੋਂ ਗੁਜਰਾਤ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਬੈਠਕਾਂ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਲਾਂਕਿ ਇਹਨਾਂ ਖਬਰਾਂ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਹਨਾਂ ਬੈਠਕਾਂ ਵਿੱਚ ਆਰਐੱਸਐੱਸ ਮੈਂਬਰ ਹਿੰਦੂ ਲੋਕਾਂ ਨੂੰ ਕਹਿ ਰਹੇ ਹਨ ਕਿ ਅਦਾਲਤ ਦਾ ਫੈਂਸਲਾ ਰਾਮ ਮੰਦਿਰ ਦੇ ਪੱਖ ਵਿੱਚ ਆਉਣ 'ਤੇ ਉਹ ਵੱਡੇ ਜਸ਼ਨ ਨਾ ਮਨਾਉਣ। ਪਰ ਅੰਦਰ ਕੀ ਚੱਲ ਰਿਹਾ ਹੈ ਇਸ ਬਾਰੇ ਫਿਲਹਾਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ। 

ਆਰਐੱਸਐੱਸ ਦਾ ਕਹਿਣਾ ਹੈ ਕਿ ਅਦਾਲਤ ਦਾ ਫੈਂਸਲਾ ਰਾਮ ਮੰਦਿਰ ਦੇ ਪੱਖ ਵਿੱਚ ਹੀ ਆਵੇਗਾ। ਇਸ ਫੈਂਸਲੇ ਬਾਰੇ ਕਈ ਚੇਤੰਨ ਲੋਕਾਂ ਨੂੰ ਡਰ ਹੈ ਕਿ ਇਸ ਤੋਂ ਬਾਅਦ ਭਾਰਤ ਵਿੱਚ ਮੁਸਲਮਾਨਾਂ ਦੇ ਇੱਕ ਹੋਰ ਵੱਡੇ ਕਤਲੇਆਮ ਦਾ ਮੁੱਢ ਬੱਝ ਸਕਦਾ ਹੈ। ਇਹ ਗੱਲ ਵੀ ਅਹਿਮ ਹੈ ਕਿ ਭਾਰਤ ਦੀ ਅਦਾਲਤ ਦਾ ਇਹ ਫੈਂਸਲਾ ਉਹਨਾਂ ਦਿਨਾਂ ਵਿੱਚ ਆ ਰਿਹਾ ਹੈ ਜਦੋਂ ਮੁਸਲਿਮ ਭਾਈਚਾਰਾ ਈਦ-ਏ-ਮਿਲਾਦ ਮਨਾ ਰਿਹਾ ਹੋਵੇਗਾ।

ਇੰਡੀਅਨ ਐਕਸਪ੍ਰੈਸ ਅਖਬਾਰ ਦੀ ਰਿਪੋਰਟ ਮੁਤਾਬਿਕ ਇਹਨਾਂ ਬੈਠਕਾਂ ਵਿੱਚ ਆਰਐੱਸਐੱਸ ਦੇ ਪ੍ਰਚਾਰਕ ਹਿੰਦੂਆਂ ਨੂੰ ਕਹਿ ਰਹੇ ਹਨ ਕਿ ਫੈਂਸਲੇ ਦੇ ਦਿਨ ਨੂੰ ਆਮ ਦਿਨਾਂ ਵਾਂਗ ਲੰਘਣ ਦਿੱਤਾ ਜਾਵੇ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।