ਬਾਬਰੀ ਮਸਜ਼ਿਦ ਮਾਮਲਾ: ਮੁਸਲਿਮ ਧਿਰ ਨੇ ਕਿਹਾ ਅਦਾਲਤ ਸਾਰੇ ਸਵਾਲ ਸਾਨੂੰ ਹੀ ਪੁੱਛ ਰਹੀ ਹੈ

ਬਾਬਰੀ ਮਸਜ਼ਿਦ ਮਾਮਲਾ: ਮੁਸਲਿਮ ਧਿਰ ਨੇ ਕਿਹਾ ਅਦਾਲਤ ਸਾਰੇ ਸਵਾਲ ਸਾਨੂੰ ਹੀ ਪੁੱਛ ਰਹੀ ਹੈ

ਨਵੀਂ ਦਿੱਲੀ: ਬਾਬਰੀ ਮਸਜਿਦ ਜ਼ਮੀਨ ਵਿਵਾਦ ਮਾਮਲੇ ਵਿੱਚ ਭਾਰਤ ਦੀ ਸੁਪਰੀਮ ਕੋਰਟ 'ਚ ਰੋਜ਼ਾਨਾ ਚੱਲ ਰਹੀ ਸੁਣਵਾਈ ਹੁਣ ਆਖਰੀ ਦੌਰ ਵਿੱਚ ਹੈ ਤੇ ਮੁਸਲਿਮ ਧਿਰ ਦੇ ਵਕੀਲ ਨੇ ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਕਿਹਾ ਕਿ ਹੁਣ ਤੱਕ ਦੀ ਅਦਾਲਤੀ ਕਾਰਵਾਈ ਵਿੱਚ ਸੁਪਰੀਮ ਕੋਰਟ ਨੇ ਸਿਰਫ ਮੁਸਲਿਮ ਧਿਰ ਨੂੰ ਹੀ ਸਵਾਲ ਪੁੱਛੇ ਹਨ ਤੇ ਹਿੰਦੂ ਧਿਰ ਨੂੰ ਕੋਈ ਸਵਾਲ ਨਹੀਂ ਪੁੱਛਿਆ। 

ਮੁਸਲਿਮ ਧਿਰ ਦੇ ਵਕੀਲ ਰਾਜੀਵ ਧਵਨ ਨੇ ਕਿਹਾ, "ਤੁਹਾਡੇ ਮੇਜ ਨੇ ਦੂਜੀ ਧਿਰ ਨੂੰ ਕੋਈ ਸਵਾਲ ਨਹੀਂ ਪੁੱਛਿਆ। ਸਾਰੇ ਸਵਾਲ ਸਾਨੂੰ ਹੀ ਪੁੱਛੇ ਗਏ ਹਨ। ਹਾਂ, ਅਸੀਂ ਇਹਨਾਂ ਦੇ ਜਵਾਬ ਦੇ ਰਹੇ ਹਾਂ।"

ਧਵਨ ਦੀ ਇਸ ਟਿੱਪਣੀ 'ਤੇ ਹਿੰਦੂ ਧਿਰ ਦੇ ਵਕੀਲ ਸੀਐੱਸ ਵੈਦਿਆਨਾਥਨ ਨੇ ਇਤਰਾਜ਼ ਪ੍ਰਗਟ ਕੀਤਾ ਹੈ। 

ਇਸ ਤੋਂ ਇਲਾਵਾ ਜੱਜਾਂ ਦੇ ਮੇਜ ਨੇ ਵਕੀਲ ਧਵਨ ਦੀ ਉਸ ਟਿੱਪਣੀ ਦਾ ਵੀ ਨੋਟ ਲਿਆ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਬਾਬਰੀ ਮਸਜਿਦ ਜ਼ਮੀਨ 'ਤੇ ਹਿੰਦੂਆਂ ਨੂੰ ਪੂਜਾ ਕਰਨ ਦਾ ਦਿੱਤਾ ਗਿਆ ਹੱਕ ਸਿਰਫ ਆਰਜ਼ੀ ਹੈ ਤੇ ਇਸ ਨਾਲ ਉਹਨਾਂ ਦਾ ਜ਼ਮੀਨ ਦੀ ਮਲਕੀਅਤ 'ਤੇ ਦਾਅਵਾ ਨਹੀਂ ਬਣਦਾ। 

ਅਯੋਧਿਆ ਵਿੱਚ ਧਾਰਾ 144 ਲਗਾਈ ਗਈ
ਸੁਪਰੀਮ ਕੋਰਟ ਦੇ ਆਉਣ ਵਾਲੇ ਫੈਂਸਲੇ ਦੇ ਚਲਦਿਆਂ 10 ਦਸੰਬਰ ਤੱਕ ਅਯੁਧਿਆ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਹੋਰ ਵੀ ਕਈ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ।

ਇਸ ਮਾਮਲੇ 'ਤੇ ਬਹਿਸ 17 ਅਕਤੂਬਰ ਨੂੰ ਖਤਮ ਹੋ ਜਾਵੇਗੀ ਅਤੇ ਮੁੱਖ ਜੱਜ ਰੰਜਨ ਗੋਗੋਈ ਦੀ 17 ਨਵੰਬਰ ਨੂੰ ਹੋਣ ਵਾਲੀ ਸੇਵਾ ਮੁਕਤੀ ਤੋਂ ਪਹਿਲਾਂ ਇਸ ਮਾਮਲੇ ਦਾ ਫੈਂਸਲਾ ਆਉਣ ਦੀ ਉਮੀਦ ਹੈ।  

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।