ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਦੇ ਦੋਸ਼ੀ ਨੂੰ  ਸੋਧਾ ਤੇ ਪੰਥ ਵਿਰੋਧੀ ਤਾਕਤਾਂ

ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਦੇ ਦੋਸ਼ੀ ਨੂੰ  ਸੋਧਾ ਤੇ ਪੰਥ ਵਿਰੋਧੀ ਤਾਕਤਾਂ

        ਵਿਸ਼ੇੇੇਸ਼ ਮੁੁਦਾ       

 

  ਸਰਬਜੀਤ ਸਿੰਘ ਘੁਮਾਣ

ਭਾਰਤੀ ਹਕੂਮਤੀ ਮਸ਼ੀਨਰੀ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਹੋਣ ਤੋਂ ਰੋਕਿਆ ਵਿਚ ਨਾਕਾਮ ਹੈ।ਉਲਟਾ ਲੋਕਾਂ ਦਾ ਕਹਿਣਾ ਹੈ ਕਿ ਇਹ ਕਰਤੂਤ ਕਰਵਾ ਈ ਹਕੂਮਤੀ ਏਜੰਸੀਆਂ ਰਹੀਆਂ ਨੇ।ਆਪ ਪੁਲਿਸ ਕਿਸੇ ਦੋਸ਼ੀ ਨੂੰ ਫੜਦੀ ਨਹੀਂ।ਤੇ ਜੇ ਸਿੱਖ ਬੇਅਦਬੀ ਕਰਨ ਆਏ ਨੂੰ ਫੜਕੇ ਪੁਲਿਸ ਹਵਾਲੇ ਕਰਨ,ਪੁਲਿਸ ਮਾਨਸਿਕ ਰੋਗੀ ਕਹਿਕੇ ਉਹਨੂੰ ਜਮਾਨਤ ਕਰਵਾਉਣ ਤੇ ਬਰੀ ਕਰਵਾਉਣ ਤੁਰ ਪੈਂਦੀ ਹੈ।ਹਕੀਕਤ ਇਹ ਹੈ ਕਿ ਜਿਹੜੇ ਮਾਨਸਿਕ ਰੋਗੀ ਹੋਣ ਉਨ੍ਹਾਂ ਨੂੰ ਵੀ ਪਤਾ ਹੁੰਦਾ ਕਿ ਜਿਥੇ ਨਿਸ਼ਾਨ ਸਾਹਿਬ ਹੋਵੇ ਉਥੇ ਗੁਰਦੁਆਰਾ ਸਾਹਿਬ ਹੁੰਦਾ ਜਿਥੋਂ ਮੈਂ ਜਦ ਵੀ ਜਾਵਾਂ,ਛਕਣ ਨੂੰ ਲੰਗਰ ਮਿਲਦਾ ਹੈ।ਅਕਸਰ ਈ ਝੱਲੇ ਜਿਹੇ ਕਿਸਮਤ ਮਾਰੇ ਗੁਰਦੁਆਰਾ ਸਾਹਿਬਾਨ ਵਿਚ ਦੇਖਦੇ ਹਾਂ।ਓਹ ਕਦੇ ਵੀ ਨੁਕਸਾਨ ਨਹੀਂ ਕਰ ਸਕਦੇ।ਅਸਲ ਵਿਚ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਮਾਨਸਿਕ ਰੋਗੀ ਕਹਿਣ ਵਾਲੇ ਖੁਦ ਮਾਨਸਿਕ ਰੋਗੀ ਨੇ ਜਿੰਨਾਂਂ ਨੂੰ ਮੰਦਬੁੱਧੀ ਹੋਣ ਕਰਕੇ ਸੱਚ ਨਹੀਂ ਦਿਸਦਾ।ਹੁਣ ਤੱਕ ਚਾਰ ਸੌ ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਨੇ।ਪਰ ਜਿਹੜਾ ਹਕੂਮਤੀ ਸਿਸਟਮ ਸਾਡੇ ਫੋਨ ਟੇਪ ਕਰਦਾ,ਸਾਡੀ ਹਰ ਹਰਕਤ ਤੇ ਨਜਰ ਰੱਖਦਾ ਤੇ ਪੂਰੀ ਮੁਸਤੈਦੀ ਨਾਲ ਕੰਮ ਕਰਦਾ ਹੈ।ਓਹ ਸਿਸਟਮ ਕਿਸੇ ਦੋਸ਼ੀ ਨੂੰ ਵਾਰਦਾਤ ਤੋਂ ਪਹਿਲਾਂ ਨਹੀਂ।ਫੜ ਸਕਿਆ।ਇਹੋ ਸਿਸਟਿਮ ਆਏ ਦਿਨ ਦੋਹਾਈ ਦਿੰਦਾ ਹੈ ਕਿ ਖਾੜਕੂਵਾਦ ਲਿਆਉਣ ਲਈ ਫੋਨ ਤੇ ਤਿਆਰੀਆਂ ਕਰਦੇ ਫੜ ਲਏ।ਨਾ ਇਹ ਸਿਸਟਿਮ ਬੇਅਦਬੀ ਕਰਨ ਦੀ ਵਿਉਂਤ ਬਣਾਉਂਦੇ ਫੜਦਾ।ਨਾ ਕਾਬੂ ਕਰਕੇ ਇਸ ਸਿਸਟਿਮ ਦੇ ਹਵਾਲੇ ਕੀਤੇ ਦੀ ਪੜਤਾਲ ਕਰਦਾ ਕਿ ਇਹਦੇ ਨਾਲ ਸਾਜਿਸ਼ ਵਿਚ ਹੋਰ ਕਿਹੜੇ ਨੇ,ਹਰ ਦੋਸ਼ੀ ਨੂੰ ਬਚਾਉਣ ਲਈ ਪੂਰੀ ਵਾਹ ਲਾਉਂਦਾ।ਫੇਰ ਇਸ ਸਿਸਟਿਮ ਉਤੇ ਭਰੋਸਾ ਕਿਵੇਂ ਰਹੇ।

ਕਾਨੂੰਨ ਹੱਥ ਵਿਚ ਲੈਣ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਚਾਹੀਦਾ ਕਿ ਦੱਸਣ ਕਿ ਹੋਰ ਸਿੱਖ ਕੀ ਕਰਨ?ਅਸਲ ਵਿਚ ਕਾਨੂੰਨ ਹੱਥ ਵਿਚ ਲੈਣ ਦੀ ਗੱਲ ਕਰਨ ਵਾਲੇ,ਸਬੂਤ ਖਤਮ ਕਰਨ ਦੀ ਗੱਲ ਕਰਨ ਵਾਲੇ ,ਅਸਲ ਮਸਲਿਆਂ ਤੋਂ ਭਟਕਾਉਣ ਦੀ ਗੱਲ ਕਰਨ ਵਾਲੇ,ਤੇ ਮਾਨਸਿਕ ਰੋਗੀ ਕਹਿਕੇ ਦੋਸ਼ੀਆਂ ਨੂੰ ਬਚਾਉਣ ਵਾਲੇ ਇਕੋ ਥੈਲੀ ਦੇ ਚੱਟੇ ਵੱਟੇ ਹਨ।ਇਨ੍ਹਾਂ ਨਾਲ ਮੀਡੀਆ ਵੀ ਹੈ ਜਿਹੜਾ ਸਿੱਖ ਸੰਗਤਾਂ ਨੂੰ" ਹਜੂਮੀ ਹਿੰਸਕ ਭੀੜ"ਕਹਿਕੇ ਦੁਸ਼ਟਾਂ ਦੇ ਸੋਧੇ ਨੂੰ ਮਾਮਬ ਲਿਚਿੰਗ ਕਹਿੰਦੇ ਨੇ।ਫੇਰ ਕੁਝ ਜਾਹਲੀ ਕਾਮਰੇਡੀ ਸੋਚ ਹੈ ਜੀਹਦਾ ਰੰਡੀ ਰੋਣਾ ਹੈ ਕਿ ਸਿੱਖ ਤੇ ਭਗਵੇ ਬਿ੍ਗੇਡ ਵਾਲੇ ਗਰੀਬ ਲੋਕਾਂ ਉਤੇ ਧਾਰਮਿਕ ਜਬਰ ਕਰਦੇ ਨੇ।ਇਹਨਾਂ ਨੂੰ ਬੇਅਦਬੀ ਕਰਨ ਵਾਲਿਆਂ ਉਤੇ ਪੂਰਾ ਮਾਣ ਹੈ ਕਿ ਜੋ ਕੰਮ ਅਸੀਂ ਨਹੀਂ ਕਰ ਸਕਦੇ,ਇਹ ਕਰ ਰਹੇ ਨੇ।ਇਹ ਸਾਰੇ ਲੋਕ ਸਿੱਖਾਂ ਨੂੰ ਕਲਪਦੇ ਦੇਖਕੇ ਖੁਸ਼ ਹੁੰਦੇ ਨੇ।ਇਹ ਸਿੱਖਾਂ ਦੇ ਸੰਤਾਪ ਵਿਚੋਂ ਸਕੂਨ ਲੈਂਦੇ ਨੇ।ਪਰ ਦਰਬਾਰ ਸਾਹਿਬ ਵਿਚ ਕਰਤੂਤ ਕਰਨ ਆਏ ਦੁਸ਼ਟ ਨੂੰ ਸੋਧਾ ਲਾਉਣ ਨਾਲ ਜਦ ਖਾਲਸੇ ਦਾ ਜਲਾਲ ਸਿਖਰ ਛੋਹਣ ਲੱਗਿਆ ਤਾਂ ਸਾਰੇ ਪੰਥ ਦੋਖੀ ਲਾਣਾ ਸੜ ਬਲ ਗਿਆ।ਇਨ੍ਹਾਂ ਨੂੰ ਸਿੱਖ ਤਾਂ ਦੁਖੀ,ਸਤੇ ਹੋਏ ਚੰਗੇ ਲੱਗਦੇ ਨੇ,ਸਿੱਖ ਮਿੰਨਤਾਂ ਕਰਦੇ ਹੋਣ,ਸਿੱਖ ਫਰਿਆਦਾਂ ਕਰਦੇ ਹੋਣ,ਸਿੱਖ ਮਸਕੀਨ ਜਿਹੇ,ਨਿਮਾਣੇ ਨਿਤਾਣੇ ਬਣਕੇ ਪਿਟਦੇ ਫਿਰਨ,ਤੇ ਸਿੱਖਾਂ ਦੀ ਕੋਈ ਸੁਣਵਾਈ ਨਾ ਹੋਵੇ,ਪਰ ਦਰਬਾਰ ਸਾਹਿਬ ਵਾਲੇ ਘਟਨਾਕ੍ਰਮ ਨੇ ਖਾਲਸੇ ਦੀ ਚੜ੍ਹਤ ਨੇ ਦੁਸ਼ਮਣ ਧਿਰ ਨੂੰ ਬੇਹਦ ਕਰਾਰਾ ਝਟਕਾ ਦਿਤਾ ਹੈ।ਦੁਸ਼ਮਣ ਧਿਰ ਨੂੰ ਗਰੰਟੀ ਸੀ ਕਿ ਸਿੱਖ ਬੇਅਦਬੀ ਕਰਨ ਵਾਲੇ ਨੂੰ।ਫੜਕੇ ਪੁਲਿਸ ਹਵਾਲੇ ਕਰਨਗੇ।ਪਰ ਵਾਪਰ ਬਿਲਕੁੱਲ ਹੋਰ ਗਿਆ।ਅਕਾਲ ਤਖਤ ਸਾਹਿਬ,ਸ਼੍ਰੋਮਣੀ ਕਮੇਟੀ ਤੇ ਹਰ ਸਿੱਖ ਸੰਸਥਾ ਤੇ ਹਰ ਸਿੱਖ ਆਗੂ ਸੰਤੁਸ਼ਟ ਹੈ।ਸਾਰਾ ਸਿੱਖ ਜਗਤ ਇਕਜੁਟ ਤੇ ਇਕਮੁੱਠ ਹੈ।ਸਾਰੀ ਕੌਮ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਇਕੋ ਜਿਹਾ ਦੁੱਖ ਮੰਨ ਰਹੀ ਹੈ।ਸਾਰੀ ਕੌਮ ਦੁਸ਼ਟ ਦੇ ਸੋਧੇ ਦਾ ਇਕੋ ਜਿਹਾ ਸਕੂਨ ਮੰਨ ਰਹੀ ਹੈ।ਸਾਰਾ ਪੰਥ ਏਕੇ ਦੀ ਲੜੀ ਵਿਚ।ਪਰੋ ਦਿਤਾ ਗਿਆ ਹੈ।ਖਾਲਸੇ ਦੀ ਸਮੂਹਿਕ ਸਾਂਝੀ ਸ਼ਕਤੀ ਦਾ ਅਹਿਸਾਸ ਭਾਰਤੀ ਹਕੂਮਤੀ ਸਿਸਟਿਮ ਨੂੰ ਖਾਮੋਸ਼ੀ ਨਾਲ ਵੰਗਾਰ ਰਿਹਾ ਹੈ ਕਿ ਜੋ ਵੀ ਮੰਦਭਾਵਨਾ ਨਾਲ ਆਵੇਗਾ,ਬਖਸ਼ਿਆ ਨਹੀਂ ਜਾਵੇਗਾ।