ਪਾਕਿ ਦੀ ਮੁਸਲਿਮ ਮੁਟਿਆਰ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਪੀ. ਐਚ.ਡੀ.

ਪਾਕਿ ਦੀ ਮੁਸਲਿਮ ਮੁਟਿਆਰ ਨੇ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ 'ਤੇ ਪੀ. ਐਚ.ਡੀ.

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀ ਵਸਨੀਕ ਡਾ: ਸੁਮੇਰਾ ਸਫ਼ਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਪੀ. ਐਚ.ਡੀ. ਕਰਨ ਵਾਲੀ ਪਹਿਲੀ ਪਾਕਿਸਤਾਨੀ ਮੁਸਲਿਮ ਲੜਕੀ ਹੈ । ਲਾਹੌਰ ਤੋਂ ' ਬਾਬਰ ਜਲੰਧਰੀ ਨੇ ਦੱਸਿਆ ਕਿ ਪੰਜਾਬ ਹਾਇਰ ਐਜੂਕੇਸ਼ਨ ਵਿਭਾਗ 'ਵਿਚ ਬਤੌਰ ਸਹਾਇਕ ਪ੍ਰੋਫੈਸਰ ਸੇਵਾਵਾਂ ਦੇਣ ਵਾਲੀ ਡਾ: ਸੁਮੇਰਾ ਸਫ਼ਦਰ ਨੇ 'ਲਾਈਫ਼ ਟਾਈਮਜ਼ ਆਫ਼ ਗੁਰੂ ਨਾਨਕ' ਵਿਸ਼ੇ 'ਤੇ ਆਪਣੀ ਪੀ. ਐਚ.ਡੀ. ਮੁਕੰਮਲ ਕੀਤੀ ਹੈ ਅਤੇ ਉਸ ਨੂੰ ਇਨ੍ਹਾਂ ਸੇਵਾਵਾਂ ਲਈ ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ ਵਲੋਂ ਵਿਸਾਖੀ 'ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਕੈਂਸਰ ਰੋਗ ਨਾਲ ਪੀੜਤ ਰਹੀ ਡਾ: ਸੁਮੇਰਾ ਦਾ ਪਤੀ ਪਾਕਿ ਆਰਮੀ ਵਿਚ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਪੜ੍ਹਾਈ ਮੁਕੰਮਲ ਕਰਨ ਵਿਚ ਪੂਰਾ ਸਹਿਯੋਗ ਦਿੱਤਾ ਗਿਆ ਹੈ । ਡਾ: ਸੁਮੇਰਾ ਸਫ਼ਦਰ ਨੇ ਦੱਸਿਆ ਕਿ ਉਸ ਨੇ ਆਪਣੇ ਥਿਸੀਸ ਵਿਚ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ, ਉਨ੍ਹਾਂ ਵਲੋਂ ਮਨੁੱਖੀ, ਸਮਾਜਿਕ ਅਤੇ ਰਾਜਨੀਤਕ ਹੱਕਾਂ ਲਈ ਕੀਤੀ ਗਈ ਕ੍ਰਾਂਤੀਕਾਰੀ ਸ਼ੁਰੂਆਤ ਦੇ ਨਾਲ-ਨਾਲ ਪਾਕਿ ਵਿਚ ਮੌਜੂਦ ਉਨ੍ਹਾਂ ਦੀਆਂ ਮੁਕੱਦਸ ਯਾਦਗਾਰਾਂ ਦੀ ਮੌਜੂਦ ਹਾਲਤ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਉਪਰਾਲੇ ਕਰਨ ਦਾ ਜਿਕਰ ਕੀਤਾ ਹੈ।