ਨੰਦ ਲਾਲ ਨੂਰਪੁਰੀ ਦੀ ਮੌਤ ‘ਤੇ ਵਿਸ਼ੇਸ਼

ਨੰਦ ਲਾਲ ਨੂਰਪੁਰੀ ਦੀ ਮੌਤ ‘ਤੇ ਵਿਸ਼ੇਸ਼

 (13 ਮਈ 1966)ਜੇਕਰ ਪੰਜਾਬ ਦੇ ਸਾਹਿਤ ਦੀ ਗੱਲ ਕਰੀਏ ਤਾਂ ਇਹ ਸਾਹਿਤ ਪੰਜਾਬੀ ਸਾਹਿਤਕਾਰਾਂ ਲੇਖਕਾਂ ਨਾਲ ਭਰਿਆ ਪਿਆ ਹੈ।ਇਹਨਾਂ ਵਿੱਚੋਂ ਹੀ ਇੱਕ ਪੰਜਾਬੀ ਲੇਖਕ ,ਕਵੀ ਨੰਦ ਲਾਲ ਨੂਰਪੁਰੀ ਬਾਰੇ ਚਰਚਾ ਕਰਾਂਗੇ ।ਨੰਦ ਲਾਲ ਪੁਰੀ ਦਾ ਜਨਮ 1906 ਈ. ਵਿੱਚ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦੇ ਮਾਤਾ ਦਾ ਨਾਮ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਹੋਇਆ।ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ।ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ। ਨੰਦ ਲਾਲ ਨੂਰਪੁਰੀ ਨੇ ਆਪਣਾ ਜੀਵਨ ਚੱਪਲਾਂ ਨਾਲ ਅਤੇ ਸਾਈਕਲ ਉੱਪਰ ਤੈਅ ਕੀਤਾ ਸੀ।1940ਈ. ਵਿੱਚ, ਉਨ੍ਹਾਂ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਅਤੇ ਵਾਪਸ ਪੰਜਾਬ ਆ ਗਿਆ ਅਤੇ ਪੰਜਾਬੀ ਫ਼ਿਲਮ ਮੰਗਤੀ ਲਈ ਗੀਤ ਲਿਖੇ। ਜਿਸਨੇ ਨੇ ਉਸਨੂੰ ਪੰਜਾਬ ਵਿੱਚ ਪਛਾਣ ਦਵਾਈ ਪਰ ਦੇਸ਼ ਦੀ ਵੰਡ ਨੇ ਉਸ ਲਈ ਸਭ ਕੁਝ ਬਦਲ ਦਿੱਤਾ। ਨੂਰਪੂਰੀ ਨੇ ਅਨੇਕਾਂ ਗੀਤ ਕਵਿਤਾਵਾਂ ਲਿਖੀਆਂ । ਨੰਦ ਲਾਲ ਨੂਰਪੁਰੀ ਪੰਜਾਬੀ ਦਾ ਮਹਾਨ ਕਵੀ ਜਿਸਨੇ ‘ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ’ ਜਾਂ ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’
ਗੋਰੀ ਦੀਆਂ ਝਾਂਜਰਾਂ ਜਾਂ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਵਰਗੇ ਨਾ ਮਿਟਣ ਵਾਲੇ ਗੀਤ ਲਿਖੇ - ਅੱਜ ਦੇ ਦਿਨ ਇਸ ਸੰਸਾਰ ਤੋਂ ਤੁਰ ਗਿਆ ਸੀ! ਫ਼ਿਲਮ ਮੰਗਤੀ ਦੀ ਕਹਾਣੀ, ਉਸ ਦੇ ਵਾਰਤਾਲਾਪ ਅਤੇ ਉਸ ਫ਼ਿਲਮ ਲਈ ਗੀਤ ਲਿਖੇ। ਸਿਹਤ ਦੀ ਖ਼ਰਾਬੀ ਅਤੇ ਆਰਥਿਕ ਮੰਦਹਾਲੀ ਤੋਂ ਤੰਗ ਆ ਕੇ ਉਨ੍ਹਾਂ ਨੇ ੧੫ ਮਈ ੧੯੬੬ ਨੂੰ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ।ਨੰਦ ਲਾਲ ਨੂਰਪੁਰੀ ਦੀਆਂ ਰਚਨਾਵਾਂ ਹਨ : ਵੰਗਾਂ, ਜੀਉਂਦਾ ਪੰਜਾਬ, ਨੂਰ ਪਰੀਆਂ, ਚੰਗਿਆੜੇ, ਨੂਰਪੁਰੀ ਦੇ ਗੀਤ ਅਤੇ ਸੁਗਾਤ ਆਦਿ ਹਨ।
ਉਸਦੇ ਗੀਤਾਂ ਨੂੰ ਹਰਚਰਨ ਗਰੇਵਾਲ ,ਆਸਾ ਸਿੰਘ ਮਸਤਾਨਾ,ਪ੍ਰਕਾਸ਼ ਕੌਰ ,ਸੁਰਿੰਦਰ ਕੌਰ ਨੇ ਆਪਣੀ ਅਵਾਜ ਵਿੱਚ ਗਾਇਆ।ਨਰਿੰਦਰ ਨੰਦ ਲਾਲ ਪੁਰੀ ਦੇ ਕੁੱਝ ਮਸਹੂਰ ਗੀਤ ਇਸ ਤਰ੍ਹਾਂ ਹਨ-

 

1. ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ
2. ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ…
3. ਚੰਨ ਵੇ ਕਿ ਸ਼ੌਂਕਣ ਮੇਲੇ ਦੀ
4. ਨੀ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ
5. ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰ ਦੀ
6. ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ
7. ਵੰਗਾਂ
ਕਿੱਥੇ ਮਾਤਾ ਤੋਰਿਆ, ਅਜੀਤ ਤੇ ਜੁਝਾਰ ਨੂੰ,
ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਨੂੰ।
ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਚੇਤੇ ਕਰਦਿਆਂ ਹੋਇਆਂ ਨੰਦ ਲਾਲ ਨੂਰਪੁਰੀ ਨੇ ਇਹ ਕਵਿਤਾ ਲਿਖੀ।
ਇਹਨਾਂ ਗੀਤਾਂ ਵਿੱਚੋਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਉਸ ਦਾ ਲਿਖਿਆ ਜੋ ਗੀਤ ਬਹੁਤ ਮਸ਼ਹੂਰ ਹੋਇਆ, ਉਸ ਦੇ ਬੋਲ ਇਸ ਤਰ੍ਹਾਂ ਹਨ-
ਚੰਨ ਵੇ ਸ਼ੌਂਕਣ ਮੇਲੇ ਦੀ,
ਪੈਰ ਧੋ ਕੇ ਝਾਂਜਰਾਂ ਪਾਉਂਦੀ,
ਮੇਲ੍ਹ ਦੀ ਆਉਂਦੀ,
ਕਿ ਸ਼ੌਂਕਣ ਮੇਲੇ ਦੀ।
ਭਾਸ਼ਾ ਵਿਭਾਗ ਪੰਜਾਬ ਨੇ 1960 ਵਿੱਚ ਸੁਗਾਤ ਕਾਵਿ-ਸੰਗ੍ਰਹਿ ਦੇ ਖਰੜੇ ਨੂੰ ਸ਼੍ਰੋਮਣੀ ਕਾਵਿ ਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ‘ਤੇ ਸਨਮਾਨਿਤ ਕੀਤਾ।


ਸੱਠਾਂ ਸਾਲਾਂ ਦੀ ਉਮਰ 'ਚ ਉਸ ਸਮਾਜਿਕ-ਆਰਥਿਕ ਵਿਵਸਥਾ ਅਤੇ ਰਾਜ ਤੋਂ ਸਤਿਆ ਨਿਰਾਸ਼ ਹੋਏ ਅੰਤ ਘੋਰ ਗਰੀਬੀ ਦੀ ਹਾਲਤ ਵਿੱਚ 13 ਮਈ 1966 ਨੂੰ ਖੁਦਕੁਸ਼ੀ ਕਰ ਲਈ।ਇਹ ਮੌਤ ਜਲੰਧਰ ਵਿਖੇ ਹੋਈ । ਉਸ ਦੀ ਸਮੁੱਚੀ ਰਚਨਾ ਉਸ ਦੇ ਦਿਹਾਂਤ ਤੋਂ ਕਈ ਸਾਲ ਮਗਰੋਂ ‘ਪੰਜਾਬ ਬੋਲਿਆ’ ਦੇ ਨਾਂ ਹੇਠ ਕਿਤਾਬੀ ਰੂਪ ਵਿੱਚ ਸਾਹਮਣੇ ਆਈ ।ਉਹਨਾਂ ਦੀ ਯਾਦ ਵਿੱਚ ਨੰਦ ਲਾਲ ਨੂਰਪੁਰੀ ਸੁਸਾਇਟੀ ਕੁਝ ਸਾਲ ਪਹਿਲਾ ਕੁਝ ਵਿਦਵਾਨਾਂ, ਕਵੀਆਂ ਨੇ ਰਲ ਕੇ ਬਣਾਈ ਜਿਸਦਾ ਮਕਸਦ ਸਵ: ਨੰਦ ਲਾਲ ਨੂਰਪੁਰੀ ਦੇ ਵਿਚਾਰਾਂ ਨੂੰ ਪ੍ਰਫੁੱਲਤ ਕਰਨਾ ਹੈ ਅਤੇ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਪੁਰਸਕਾਰ ਵੀ ਦਿੰਦੀ ਹੈ।

ਅਸਿਸਟੈਂਟ ਪ੍ਰੋ. ਗਗਨਦੀਪ ਕੌਰ ਧਾਲੀਵਾਲ