ਐਨ ਆਰ ਆਈ ਜਰਨੈਲ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਸੁਣਾਈ ਦਾਸਤਾਨ

ਐਨ ਆਰ ਆਈ ਜਰਨੈਲ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੀ ਸੁਣਾਈ ਦਾਸਤਾਨ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ):ਪੰਜਾਬ ਵਿੱਚ ਕਾਲਾ ਦੌਰ ਖਤਮ ਹੋਏ ਨੂੰ ਭਾਵੇਂ ਕਈ ਦਹਾਕੇ ਹੋ ਗਏ ਪਰ ਪੰਜਾਬ ਪੁਲੀਸ ਦੀਆਂ ਕੁਝ ਪਰਿਵਾਰਾਂ ਨੂੰ ਪੁਰਾਣੇ ਰਿਕਾਰਡ ਕਢਵਾ ਕੇ ਤੰਗ ਪਰੇਸ਼ਾਨ ਕਰਨ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਇਵੇਂ ਹੀ ਆਪਣੀ ਦਾਸਤਨ ਸੁਣਾਉਦਿਆਂ ਸ. ਜਰਨੈਲ ਸਿੰਘ ਨੇ ਉਕਤ ਪੱਤਰਕਾਰ ਨੂੰ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਸੁਰਿੰਦਰ ਕੌਰ ਅਸੀਂ ਅਪਣੇ ਪਿੰਡ ਰਾਜਾ ਕਲਾਂ ਪੰਜਾਬ ਅਪਣੇ ਘਰ ਗਏ ਜਿੱਥੇ ਸਾਡਾ ਬੇਟਾ ਰਹਿੰਦਾ ਹੈ। ਅਸੀਂ ਅਪਣੇ ਰਿਸ਼ਤੇਦਾਰਾਂ ਨੂੰ ਮਿਲੇ ਤੇ ਕਈ ਪ੍ਰੋਗਰਾਮ ਸਨ ਉੱਨਾਂ ਵਿੱਚ ਵੀ ਸਾਮਿਲ ਹੋਏ। ਅਚਾਨਕ ਜਨਵਰੀ 06-2022 ਪੰਜਾਬ ਪੁਲਿਸ ਨੇ ਸਾਨੂੰ ਠਾਣੇ ਬੁਲਾ ਕੇ ਸਾਡੀ ਬੇਟੀ ਰਮਨਦੀਪ ਕੌਰ , ਦੋਹਤੀ ਜਸਮੀਨ ਕੌਰ ਅਤੇ ਤਲਾਕਸੁਦਾ  ਰਮਨਦੀਪ ਦਾ ਘਰ-ਵਾਲਾ ਇੰਦਰਜੀਤ ਸਿੰਘ ਬਾਰੇ ਸਵਾਲ ਪੁੱਛਣੇ ਸੁਰੂ ਕਰ ਦਿੱਤੇ ਕਿ ਉਹ ਖਾਲਿਸਤਾਨ ਦਾ ਪ੍ਰਚਾਰ ਕਰਦੇ ਹਨ ਭਾਰਤ ਸਰਕਾਰ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੇ ਹਨ ਪੰਜਾਬ ਰਿਫਰੈਡਮ ਦਾ ਪ੍ਰਚਾਰ ਕਰਦੇ ਹਨ ਅਤੇ ਸਾਡੇ ਪਾਸਪੋਰਟ ਵੀ ਖੋਹ ਲਏ। ਕਈ ਦਿਨ ਕਈ ਵਾਰ ਠਾਣੇ ਚ ਸਾਨੂੰ ਨਾਜਾਇਜ਼ ਤੰਗ ਪ੍ਰੇਸਾਨ ਕੀਤਾ ਗਿਆ  ਮੇਰੀ ਬੇਟੀ ਤੇ ਦੋਹਤੀ ਤੇ ਇੰਦਰ ਜੀਤ ਸਿੰਘ ਨੂੰ  ਵਾਪਿਸ ਇੰਡੀਆ ਲਿਆ ਕੇ ਜੇਲ ਕਰਨ ਜਾ ਮਾਰ ਦੇਣ ਤੱਕ ਵੀ ਧਮਕੀ ਦਿੱਤੀ ਗਈ ਅਸੀਂ ਬਹੁਤ ਮਿੰਨਤਾਂ ਕੀਤੀਆਂ ਕਿ ਉਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਪਰ ਉੱਨਾਂ ਸਾਡੀ ਕੋਈ ਨਹੀਂ ਸਗੋਂ ਕਈ ਵਾਰੀ ਤੰਗ ਪਰੇਸ਼ਾਨ ਕੀਤਾ । ਅਖੀਰ ਪਿੰਡ ਦੇ ਜ਼ਿੰਮੇਵਾਰਾਂ ਨੇ ਵਿੱਚ ਪੈ ਕੇ ਪੈਸੇ ਦਿਵਾ ਕਿ ਸਾਡੇ ਪਾਸਪੋਰਟ ਦਿਵਾਏ ਤੇ ਤਾਂ ਅਸੀਂ ਅਮਰੀਕਾ ਵਾਪਿਸ ਆਏ । ਜਰਨੈਲ ਸਿੰਘ ਨੇ ਕਿਹਾ ਇਸੇ ਤਰਾਂ ਹੀ ਬਾਕੀ ਕੁਝ ਪਰਿਵਾਰਾਂ ਨਾਲ ਵੀ ਹੋਈ ਪਰ ਸਰਕਾਰੀ ਤੰਤਰ ਇਹੋ ਜਿਹੀਆਂ ਖਬਰਾਂ ਨੂੰ ਮੀਡੀਏ ਚ ਨਹੀਂ ਆਉਣ ਦੇਣਾ ਚਾਹੁੰਦਾ ਕਿਓਂ ਕਿ ਇਸ ਤਰਾਂ ਨਾਲ ਪੁਲੀਸ ਦਾ ਨਿਕਾਬ ਮੂੰਹ ਤੋਂ ਲਹਿੰਦਾ ਹੈ। ਉਹਨਾਂ ਅਪੀਲ ਕੀਤੀ ਕਿ ਇਹੋ ਜਿਹੇ ਪੰਥਕ ਪਿਛੋਕੜ ਵਾਲੇ ਪਰਿਵਾਰਾਂ ਦੀ ਵੀ ਮੱਦਦ ਕੀਤੀ ਜਾਵੇ ।