1984 ਵਾਲੀ ਭੂ-ਮੰਡਲੀ ਸ਼ਤਰੰਜ ਦੀ ਹਕੀਕਤ

1984 ਵਾਲੀ ਭੂ-ਮੰਡਲੀ ਸ਼ਤਰੰਜ ਦੀ ਹਕੀਕਤ

੧੯੮੪ ਤੋਂ ਪਹਿਲਾਂ ਚੁਰੂ ਰਾਜਸਥਾਨ ਤੋਂ , ਪੰਜਾਬੋਂ ਬਾਹਰਲੀ ਘੱਟ ਗਿਣਤੀ ਸਿੱਖਾਂ ਨੂੰ ਕਤਲੇਆਮ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਇੰਦਰਾ ਗਾਂਧੀ ਨੇ ਝੂਠਾ ਸਿੱਖ ਹਊਆ ਖੜਾ ਕੀਤਾ ਅਤੇ ਫਿਰ ਪੰਜਾਬੋਂ ਬਾਹਰਲੇ ਸਿੱਖਾਂ ਦੀ ਸੁਰੱਖਿਅਆ ਬਾਰੇ ਇੱਕ ਤਰ੍ਹਾਂ ਦੀ ਧਮਕੀ ਦਿੱਤੀ । ਉਸ ਵੇਲੇ ਮੀਡੀਆ ਨੇ ਬਿਨਾ ਕਾਨੂੰਨੀ ਜਾਂ ਅਦਾਲਤੀ ਆਧਾਰ ਤੋਂ , ਪੰਜਾਬੀ ਪੇਂਡੂ ਸਿੱਖਾਂ ਉਤੇ ਹਿੰਦੂਆਂ ਦੇ ਕਥਿਤ ਕਤਲਾਂ ਦੇ ਜਿੰਮੇਵਾਰ ਹੋਵਣ ਦਾ ਝੂਠਾ ਫਤਵਾ ਬਾਰ ਬਾਰ ਦੁਹਰਾਉਂਦਿਆਂ , ਭਾਰਤ ਦੇ ਤੁੰਦ ਮੁੰਧ ਆਮ ਹਿੰਦੂਆਂ ਨੂੰ ਸਿੱਖ ਵਿਰੋਧੀ ਕਰ ਕੇ, ਕਾਂਗਰਸ ਦੇ ਵੋਟ ਬੈਂਕ ਵਿਚ ਜਮ੍ਹਾਂ ਕਰ ਦਿੱਤਾ ਸੀ। ਇਹ ਨੰਗੀ ਚਿੱਟੀ ਵੋਟ ਬੈਂਕ ਇੰਜੀਨੀਅਰਿੰਗ ਹਿੱਤ ਸ਼ਰਮਨਾਕ ਪੈਂਤੜਾ ਸੀ। ਸੋ ਪੰਜਾਬੋਂ ਬਾਹਰਲੇ ਸਿੱਖਾਂ ਦੇ ਸਵੈ -ਭਰੋਸੇ ਅਤੇ ਤਵਾਜ਼ਨ ਹਿੱਤ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਜਵਾਬ ਵਿੱਚ ਬਦਲੇ ਵਾਲਾ ਬਿਆਨ ਦਿੱਤਾ ਗਿਆ ਸੀ, ਜਿਸ ਨੂੰ ਹਿੰਸਾ ਦੀ ਗਵਾਹੀ ਵਜੋਂ ਮੀਡੀਆ ਨੇ ਸੈਂਕੜੇ ਬਾਰ ਦੁਹਰਾਇਆ, ਜਦੋਂ ਕਿ ਇਹ ਤਾਂ ਪ੍ਰਤੀਕਰਮ ਸੀ ਅਤੇ ਚੁਰੂ ਅਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੀਆਂ ਧਮਕੀਆਂ ਨੂੰ ਖਲਾਸ ਕਰਨ ਲਈ ਸੀ।

  ਭਾਵੇਂ ਸੰਵਿਧਾਨਕ ਹੱਕਾਂ ਵਾਲੇ ਬੁਨਿਆਦੀ ਆਧਾਰ ਉਤੇ ਫੈਡਰਲ ਢਾਂਚੇ ਵਾਲੇ ਆਨੰਦਪੁਰ ਮਤੇ ਨੂੰ ਦ੍ਰਿੜਾਉਣਾ ਕਾਨੂੰਨ ਦੀ ਉਲੰਘਣਾ ਬਿਲਕੁਲ ਵੀ ਨਹੀਂ ਸੀ ਪਰੰਤੂ ਉਸ ਨੂੰ ਦੇਸ਼ ਨਾਲ ਗੱਦਾਰੀ ਕਰਾਰ ਦੇਣ ਵਾਲੀ ਨੀਚ ਸਵਰਨ-ਸਿਆਸਤ ਅਤੇ ਮੱਕਾਰ ਮੀਡੀਏ ਦੁਆਰਾ ਪ੍ਰਚਾਰ ਨੇ ਇਕ ਤਰ੍ਹਾਂ ਦਾ ਘਰੋਗੀ ਜੰਗ ਵਾਲਾ ਮਾਹੌਲ ਪੈਦਾ ਕਰ ਦਿੱਤਾ ।

ਸੁਬਰਾਮਣੀਯਮ ਸਵਾਮੀ ਯੂਟਯੂਬ ਉਤੇ ਪੰਜਾਬ ਵਿਚਲੀਆਂ ਕਾਰਵਾਈਆਂ ਅਤੇ ਸਰਗਰਮੀਆਂ ਵਿੱਚ ਰੂਸ ਦਾ ਹੱਥ ਅਤੇ ਇੰਦਰਾ, ਰਾਜੀਵ ਗਾਂਧੀ, ਸੋਨੀਆਂ ਗਾਂਧੀ, ਹਰਕਿਸ਼ਨ ਸੁਰਜੀਤ ਦੀ ਸ਼ਮੂਲੀਅਤ ਨੂੰ ਦਰਸਾਉਂਦੇ ਹਨ।

ਸੋਵੀਅਤ ਰੂਸ ਲਈ ਪਾਕਿਸਤਾਨ ਨੂੰ ਭੰਗ ਕਰ ਕੇ, ਬਲੂਚਿਸਤਾਨ ਰਾਹੀਂ ਅਰਬ ਸਾਗਰ ਵਿੱਚ ਪਹੁੰਚਣਾ, ਸੋਵੀਅਤ ਰਾਜ ਦੇ ਆਪਣੇ ਬਚਾਉ ਵਾਸਤੇ ਅਤਿ ਜ਼ਰੂਰੀ ਹੋ ਗਿਆ ਸੀ। ਇਹ ਕਰਮ ਇੰਦਰਾ ਦੁਆਰਾ ਪਾਕਿਸਤਾਨ ਨੂੰ ਭੰਗ ਕਰਵਾ ਕੇ ਹੀ ਸੰਭਵ ਸੀ। ਇੰਦਰਾ ਨੂੰ ਆਪਣੀ ਖ਼ਾਨਦਾਨੀ ਪਾਤਸ਼ਾਹੀ ਖਾਤਰ ਇਹੋ ਹੀ ਇੱਕੋ ਇੱਕ ਰਾਹ ਸੀ। ਸੋ ਖਾਲਿਸਤਾਨ ਸਿਰਜਣ ਦਾ ਦੋਸ਼ ਪਾਕਿਸਤਾਨ ਉੱਤੇ ਇੰਡੀਆ ਅਤੇ ਮੀਡੀਆ ਵੱਲੋਂ ਬਾਰੰਬਾਰ ਮੜਿਆ ਗਿਆ।

ਪੰਜਾਬ ਅਤੇ ਬਾਕੀ ਭਾਰਤ ਦੀਆਂ ਸਿੱਖ ਵਿਰਾਸਤੀ ਇਮਾਰਤਾਂ ਦੀ ਕਾਰ ਸੇਵਾ ਪੱਜ ਹੇਠ ਢਾਹਢੇਰੀ ਬਰਬਾਦੀ ਅਤੇ ਗੁਰੂ ਗ੍ਰੰਥ ਦੀਆਂ ਪੁਰਾਤਨ ਬੀੜਾਂ ਦਾ ਦਾਹ-ਸੰਸਕਾਰ (cultural genocide), ਕਾਮਰੇਡ ਹਰਕਿਸ਼ਨ ਸੁਰਜੀਤ ਦੇ ਪੈਰੋਕਾਰ ਗੁਰਚਰਨ ਸਿੰਘ ਟੋਹੜੇ ਵਰਗੇ ਅਕਾਲੀਆਂ ਦੁਆਰਾ ਕਾਰਅੰਜਾਮ ਹੋਏ ਅਤੇ ਪੰਜਾਬੀ ਕਾਂਗਰਸੀ ਵੀ ਢਾਹ-ਸੇਵਾ ਮਾਰਬਲ ਸੋਨਾ- ਸੇਵਾ ਵਾਲੇ ਠੇਕੇਦਾਰ ਬਾਬਾਸ਼ਾਹੀ ਕਾਰ ਸੇਵਕਾਂ ਦੀ ਪੁਸ਼ਤਪਨਾਹੀ ਕਰਦੇ ਰਹੇ। ਜਿਉ ਪਾਲਿਟਿਕਸ ਦੀ ਵੇਦੀ ‘ਤੇ ਸਿੱਖਾਂ ਦੀ ਬਲੀ ਦੇਣ ਵਾਲਾ ਯੱਗ ਹੋ ਰਿਹਾ ਸੀ, ਜਿਸ ਵਿੱਚ ਗੁਲਾਮ ਨੌਕਰਸਾਹੀ ਸਿੱਖ, ਸਿੱਖਾਂ ਨੂੰ ਫੜ ਫੜ ਕੇ ਬਲੀ ਖਾਤਰ ਲਿਆਉਣ ਲੱਗੇ। 

ਪੁਰਾਣੇ ਨਕਸਲੀ ਬਣੇ ਨਵ-ਸਿੱਖ, ਮੀਡੀਆ ‘ਤੇ ਛਾਏ ਰਹੇ ਹਨ, ਫਲਸਰੂਪ ਉਹਨਾਂ ਦੇ ਰੂਸੀਵਾਦੀ ਤੇ ਮਾਉਵਾਦੀ ਮਿਲਗੋਭੇ ਨਜ਼ਰੀਏ ਵਾਲੇ ਲੇਖਣ ਅਤੇ ਸਰਗਰਮੀਆਂ ਸਵਰਣਾ ਦੇ ਹੱਕ ਵਿੱਚ ਭੁਗਤੇ ਹਨ ।

ਜਿੱਥੇ ਅੱਜ ਚੀਨ ਕਰਾਚੀ ਦੇ ਗਵਾਦਰ ਬੰਦਰਗਾਹ ਅਰਬਸਾਗਰ ‘ਚ ਪਹੁੰਚ ਗਿਆ ਹੈ, ਫਲਸਰੂਪ ਹਿੰਦ ਮਹਾਂਸਾਗਰ ‘ਚ ਚੀਨ ਨੇ ਤਾਕਤ ਦਾ ਤਵਾਜ਼ਨ ਬਦਲ ਦਿੱਤਾ ਹੈ ; …. ਸੋ ਇਸੇ ਜਿਉ ਪਾਲਿਟਿਕ ਮਜਬੂਰੀ ਅਧੀਨ ਰੂਸ ੧੮੦੭ ਈਸਵੀ ਤੋਂ ਹੀ ਅਰਬਸਾਗਰ ‘ਚ ਆਪਣੀ ਸ਼ਕਤੀ-ਹੋਂਦ ਸਥਾਪਤ ਕਰਣ ‘ਚ ਸਰਗਰਮ ਰਹਿਆ ਹੈ ; ਜਿਸ ਨੂੰ ਰੋਕਣ ਲਈ ਅੰਗਰੇਜ਼ਾਂ ਨੂੰ ਤਿੰਨ ਐਂਗਲੋ ਅਫ਼ਗ਼ਾਨ ਜੰਗਾਂ ਅਤੇ ਅਮਰੀਕਾ ਨੂੰ ਸੋਵੀਅਤ ਰੂਸ ਵਿਰੁੱਧ ਛੱਦਮ ਤਾਲੀਬਾਨਾ ਜੰਗ ਲੜਣੀ ਪਈ ਜਿਸਦੇ ਇਸਲਾਮੀ ਸਟੇਟ ਖ਼ਿਲਾਫ਼ਤ ਵਾਲੇ ਅਤੇ ਦਾਰੁਲਇਸਲਾਮ ਵਾਲੇ ਨਤੀਜੇ ਮਨੁੱਖੀ ਨਸਲ ਦੀ ਤਬਾਹੀ ਰੂਪ ਵਿਚ ਰੋਜ਼ ਵਰਤ ਰਹੇ ਹਨ ; …..ਨੂੰ ਬਹੁਤ ਹੀ ਪੈਨੀ ਦ੍ਰਿਸ਼ਟੀ ਨਾਲ ਪੇਖੋ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇੰਡੋ -ਰਸ਼ੀਅਨ- ਖਾਲਿਸਤਾਨ ਸਾਜਿਸ਼ ਨੂੰ ਕਦੇ ਹੁੰਗਾਰਾ ਨਹੀਂ ਸੀ ਦਿੱਤਾ। ਹਕੀਕਤ ਤਾਂ ਇਹ ਹੈ ਕਿ ਜੇ ਹੁੰਗਾਰਾ ਦਿੱਤਾ ਹੁੰਦਾ ਤਾਂ ਕੇਂਦਰੀ ਏਸ਼ੀਆ ਤੋਂ ਲੰਕਾ ਤੀਕਰ ਸਮੇਤ ਕਾਮਨਵੈਲਥ ਯੂਰੇਸ਼ੀਆ ਅਤੇ ਅਮਰੀਕਾ ਦੇ ਤੀਸਰੀ ਸੰਸਾਰ ਜੰਗ ਛਿੜਣੀ ਸੀ। ਸੰਤ ਭਿੰਡਰਾਂਵਾਲੇ ਦਾ ਤਾਂ ਭਾਰਤ ਦੇਣਦਾਰ ਹੈ । ਇੰਦਰਾ ਤਾਂ ਬਚੇ ਹੋਏ ਪਾਕਿਸਤਾਨ ਨੂੰ ਅਤੇ ਲੰਕਾ ਨੂੰ ਇੱਕ ਭਾਰਤੀ ਪਰਭਾਵੀ ਖੇਤਰ ਬਣਾ ਕੇ ਨਿੱਜੀ ਸ਼ਾਹੀ ਵੰਸ਼ ਦੀ ਸਥਾਪਤੀ ਵੱਲ ਸਰਗਰਮ ਸੀ ਜਿਸ ਵਿੱਚ ਪਾਕਿਸਤਾਨੀ ਤੇ ਕਸ਼ਮੀਰੀ ਲੋਕਾਂ ਦਾ ਤੇ ਭਲਾ ਹੀ ਸੀ ਪਰੰਤੂ ਕਮਿਊਨਿਜਮ ਵਿਰੋਧੀ ਸੰਸਾਰ ਤਾਕਤਾਂ ਤੇ ਫਿਰ ਦੱਖਣ ਪੂਰਬੀ ਏਸ਼ੀਆ ਦਾ ਵੀ ਈਰਾਕ ਵਾਂਗੂ ਸਤਿਆਨਾਸ ਕਰ ਦਿੰਦੀਆਂ ।

ਮੇਰੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਉਪਰੋਕਤ ਇੰਟਰਨੈਸ਼ਨਲ ਸਥਿਤੀ ਬਾਰੇ ਗੱਲ-ਬਾਤ ਹੋਈ ਸੀ ਪਰੰਤੂ ਇਸ ਸਥਿਤੀ ਬਾਰੇ ਸ਼ੁੰਨ ਰਹਿਣਾ ਹੀ ਸਟੇਟਲੈੱਸ ਲੋਕਾਂ ਦਾ ਸਿੱਖਾਂ ਸਮੇਤ ਭਲਾ ਹੀ ਸੀ।

ਸੋ ਉੱਜਲ ਦੀਦਾਰ ਨਿਰਮਲ ਬੁੱਧ ਉਦਾਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਚੁ ਸਿਦਕ ਸਿਰੜ ਦੇ ਹੱਕ ‘ਚ ਅਤੇ ਸੰਸਾਰੀ ਤਾਨਾਸ਼ਾਹਾਂ ਦੇ ਵਿਰੋਧ ਵਿੱਚ ਸ਼ਹਾਦਤ, ਪਰਾਲਭਧ ਭਾਣਾ ਸੀ ਸੋਇ ਉਸਨੇ ਮਿੱਠਾ ਕਰਕੇ ਮੰਨਿਆਂ ।

ਮੂਰਖ ਮੁੰਧੁ ਹਿੰਦੀਆਂ ਨੇ ਤਾਂ ਮਾਨਸਿਕ ਗੁਲਾਮੀ ਕਾਰਣ ਕਾਤਲਾਂ ਨੂੰ ਹੀ ਰਾਹਬਰ ਮੰਨਿਆ ਹੈ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਤਰਜ਼ੇ ਜ਼ਿੰਦਗੀ ਅਤੇ ਮੁਕਤ ਵਿਚਰਨ ਨੂੰ ਦੁਸ਼ਮਣ ਸਮਝਿਆ ਹੈ, ਅਤੇ ਸਵਰਨ-ਸਾਜਿਸ਼ਾਂ ਦੇ ਤਾਂ ਇਹ ਫਿਰ ਸਵੈਸ਼ਿਕਾਰ ਹੀ ਹਨ।

ਪ੍ਰੋ ਦੇਵਿੰਦਰ ਸਿੰਘ ਹਿਸਟੋਰਿਅਨ